ਨਬਾਲਗ ਲੜਕੀ ਨੂੰ ਸੈਕਸੀ ਕਹਿਣ 'ਤੇ ਨੌਜਵਾਨ ਨੂੰ ਦੋ ਸਾਲ ਦੀ ਸਜਾ

ਚੰਡੀਗੜ੍ਹ

ਚੰਡੀਗੜ੍ਹ : ਰਾਹ ਜਾਂਦੀ ਨਬਾਲਗ ਲੜਕੀ 'ਤੇ ਕਮੈਂਟ ਕਰਨਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਚੰੜੀਗੜ੍ਹ ਦੀ ਇਕ ਅਦਾਲਤ ਨੇ ਨਬਾਲਗ ਲੜਕੀ ਨੂੰ ਸੈਕਸੀ ਕਹਿਣ ਦਾ ਦੋਸ਼ੀ ਪਾਉਂਦੇ ਹੋਏ ਨੌਜਵਾਨ ਨੂੰ 2 ਸਾਲ ਕੈਦ ਦੀ ਸਜਾ ਸੁਣਾਈ ਹੈ। ਜ਼ਿਲ੍ਹਾ ਤੇ ਸਤਰ ਅਦਾਲਤ ਦੇ ਜੱਜ ਪੂਨਮ ਜੋਸ਼ੀ ਨੇ ਦੋ ਸਾਲ ਦੀ ਕੈਦ ਦੇ ਨਾਲ 21 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ। 

ਹਾਲਾਂਕਿ ਨੌਜਵਾਨ ਦੀ ਸਜਾ ਤਿੰਨ ਸਾਲ ਤੋਂ ਘੱਟ ਸੀ ਇਸ ਲਈ ਇਕਦਮ ਜ਼ਮਾਨਤ ਵੀ ਮਿਲ ਗਈ। ਘਟਨਾ ਪਿਛਲੇ ਸਾਲ ਚੰਡੀਗੜ੍ਹ ਦੇ ਸੈਕਟਰ-11 ਵਿਚ ਹੋਈ ਸੀ। 4 ਸਤੰਬਰ 2017 ਨੂੰ 17 ਸਾਲ ਦੀ ਲੜਕੀ ਕਾਲਜ ਤੋਂ ਅਪਣੇ ਘਰ ਜਾ ਰਹੀ ਸੀ। ਰਸਤੇ ਵਿਚ ਖੜੇ 23 ਸਾਲ ਦੇ ਪੰਕਜ ਸਿੰਘ ਨੇ ਲੜਕੀ ਤੇ ਕਮੈਂਟ ਕੀਤਾ ਸੀ। ਇਸ ਦੇ ਬਾਅਦ ਦੋਹਾਂ ਦੇ ਵਿਚਕਾਰ ਬਹਿਸ ਸ਼ੁਰੂ ਹੋ ਗਈ। ਪੰਕਜ ਨੇ ਲੜਕੀ ਦੇ ਥੱਪੜ ਮਾਰ ਦਿਤਾ। ਲੜਕੀ ਨੇ ਆਪਣੇ ਭਰਾ ਨੂੰ ਬੁਲਾਇਆ ਤਾਂ ਉਸ ਨੂੰ ਵੀ ਕੁੱਟ ਦਿਤਾ। ਬਾਅਦ ਵਿਚ ਲੜਕੀ ਨੇ ਪੁਲਿਸ ਨੂੰ ਕਾਲ ਕੀਤੀ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੰਕਜ ਨੂੰ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਆਈਪੀਸੀ ਦੀ ਧਾਰਾ 354(ਮਹਿਲਾ ਦੇ ਸੋੋਸ਼ਣ), ਧਾਰਾ 323 (ਨੁਕਸਾਨ ਪਹੁੰਚਾਉਣ ਦੇ ਉਦੇਸ਼ ਤੋਂ ਮਾਰ ਕੁਟਾਈ), ਧਾਰਾ 294(ਸਾਰਵਜਨਿਕ ਸਥਾਨ ਉੱਤੇ ਅਸ਼ਲੀਲ ਸ਼ਬਦਾਂ ਦਾ ਪ੍ਰਯੋਗ) ਅਤੇ ਪ੍ਰੋਟੇਕਸ਼ਨ ਆਫ ਚਿਲਡਰੇਨ ਫਰਾਮ ਸੈਕਸੁਅਲ ਆਫਸ(ਪਾਸਕੋ) ਐਕਟ ਦੇ ਸੈਕਸ਼ਨ 12 ਦੇ ਤਹਿਤ ਮਾਮਲਾ ਦਰਜ ਕੀਤਾ। ਮਾਮਲੇ ਵਿਚ ਦੋਸ਼ੀ ਪਾਏ ਜਾਣ 'ਤੇ ਜ਼ਿਲ੍ਹਾ ਅਦਾਲਤ ਨੇ ਪੰਕਜ ਸਿੰਘ ਨੂੰ ਦੋ ਸਾਲ ਦੀ ਜੇਲ੍ਹ ਅਤੇ 21 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।