ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 30 ਜਨਵਰੀ (ਸਰਬਜੀਤ ਢਿੱਲੋਂ): ਮਿਊਂਸਪਲ ਕਾਰਪੋਰੇਸ਼ਨ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਦਿਵੇਸ਼ ਮੋਦਗਿਲ ਦੀ ਅਗਵਾਈ ਵਿਚ ਹੋਈ। ਇਸ ਮੌਕੇ ਭਾਜਪਾ ਤੇ ਕਾਂਗਰਸੀ ਕੌਂਸਲਰਾਂ ਵਿਚ ਰਾਜਪਾਲ ਦੇ ਭਾਸ਼ਨ ਨੂੰ ਲੈ ਕੇ ਥੋੜ੍ਹੀ ਬਹੁਤੀ ਨੋਕ-ਝੋਕ ਮਗਰੋਂ ਵਿੱਤ ਤੇ ਠੇਕਾ ਕਮੇਟੀ ਦੀ 5 ਮੈਂਬਰੀ ਕਮੇਟੀ ਦੀ ਚੋਣ ਅਤੇ ਸ਼ਹਿਰ ਦੇ ਵਿਕਾਸ ਲਈ ਦੋ-ਤਿੰਨ ਵਿਕਾਸ ਏਜੰਡੇ ਪਾਸ ਕੀਤੇ। ਇਸ ਮੌਕੇ ਹਾਊਸ ਨੇ ਮੇਅਰ ਦਿਵੇਸ਼ ਮੋਦਗਿਲ ਨੂੰ ਤਿੰਨ ਹੋਰ ਕਮੇਟੀਆਂ ਗਠਨ ਕਰਨ ਦਾ ਅਧਿਕਾਰ ਦਿਤਾ। ਵਿੱਤ ਤੇ ਠੇਕਾ ਕਮੇਟੀ ਕਰੇਗੀ ਬਜਟ ਪ੍ਰਸਤਾਵ ਪਾਸ: ਜਨਰਲ ਹਾਊਸ ਵਲੋਂ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਅਹਿਮ ਕਮੇਟੀ ਦਾ ਸਰਬਸੰਮਤੀ ਨਾਲ  ਗਠਨ ਕਰ ਦਿਤਾ ਹੈ। ਇਸ ਵਿਚ ਸਾਬਕਾ ਮੇਅਰ ਰਾਜਬਾਲਾ ਮਲਿਕ, ਹੀਰਾ ਨੇਗੀ, ਗੁਰਬਖ਼ਸ਼ ਰਾਵਤ, ਅਨਿਲ ਦੂਬੇ, ਫਰਮੀਲਾ ਨੂੰ ਚੁਣਿਆ ਗਿਆ। ਨਗਰ ਨਿਗਮ ਦੇ ਵਿੱਤੀ ਵਰ੍ਹੇ ਦੇ ਬਜਟ ਲਈ ਵਿੱਤ ਤੇ ਠੇਕਾ ਕਮੇਟੀ ਪ੍ਰਸਤਾਵਤ ਬਜਟ ਪਾਸ ਕਰੇਗੀ। ਇਸ ਮਗਰੋਂ ਨਗਰ ਨਿਗਮ ਦੇ ਜਨਰਲ ਹਾਊਸ ਵਿਚ ਮਤਾ ਪਾਸ ਕੀਤਾ ਜਾਵੇਗਾ।