ਨਵੀਂ ਨਵੇਲੀ ਮੁਟਿਆਰ ਵਾਂਗ ਸਜੇ ਚੰਡੀਗੜ੍ਹ ਦੇ ਹੋਟਲ, ਡਿਸਕੋ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 30 ਦਸੰਬਰ (ਸਰਬਜੀਤ ਸਿੰਘ ਢਿੱਲੋਂ) : ਸੋਹਣੇ ਸ਼ਹਿਰ ਵਿਚ ਚੰਡੀਗੜ੍ਹ ਵਾਸੀਆਂ ਵਲੋਂ 31 ਦਸੰਬਰ ਦੀ ਰਾਤ 2017 ਨੂੰ ਅਲਵਿਦਾ ਕਹਿਣ ਅਤੇ ਨਵੇਂ ਵਰ੍ਹੇ 2018 ਨੂੰ ਖੁਸ਼ਆਮਦੀਦ ਕਹਿਣ ਲਈ ਸਹਿਰ ਵਿਚ ਪ੍ਰਸ਼ਾਸਨ ਦੇ ਸਰਕਾਰੀ ਹੋਟਲਾਂ ਅਤੇ ਨਿਜੀ ਹੋਟਲ ਤੇ ਰੈਸਟੋਰੈਂਟਾਂ ਦੇ ਮਾਲਕਾਂ ਵਲੋਂ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਸਿਟਕੋ ਅਦਾਰੇ ਅਧੀਨ 5 ਤਾਰਾ ਹੋਟਲ ਸ਼ਿਵਾਲਿਕ ਵਿਊ ਸੈਕਟਰ 10, ਮਾਉਟ ਵਿਉ ਸੈਕਟਰ 17 ਅਤੇ ਪਾਰਕ ਵਿਊ ਸੈਕਟਰ 24 ਵਿਚ ਗਾਹਕਾਂ ਨੂੰ ਲੁਭਾਉਣ ਲਈ ਦੇਰ ਰਾਤ ਤਕ ਨਾਈਟ ਪਾਰਟੀਆਂ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਨ੍ਹਾਂ ਹੋਟਲਾਂ ਵਲੋਂ 2000 ਨੌਜਵਾਨ ਲੜਕੇ ਲੜਕੀਆਂ ਨੂੰ ਖਾਣ ਪੀਣ ਲਈ ਵਿਸ਼ੇਸ਼ ਫੂਡ ਪੈਕੇਜ਼ ਦੇਣ ਦਾ ਐਲਾਨ ਕੀਤਾ ਗਿਆ ਹੈ। 

ਸਿਟਕੋ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਉਨ੍ਹਾਂ ਦੇ ਹੋਟਲਾਂ 'ਚ ਨਵ ਵਿਆਹੇ ਜੋੜਿਆਂ ਨੂੰ ਰਿਹਾਇਸ਼ੀ ਕਮਰਿਆਂ ਦੀ ਅਲਾਟਮੈਂਟ ਤੇ ਪਾਰਟੀਆਂ ਲਈ ਵਿਸ਼ੇਸ਼ ਰਿਹਾਇਤਾਂ ਦਿਤੀਆਂ ਜਾ ਰਹੀਆਂ ਹਨ। ਇਨ੍ਹਾਂ ਤਿਆਰੀਆਂ ਨਾਲ ਸ਼ਹਿਰ ਦਾ ਮਾਹੌਲ ਖ਼ੁਸ਼ਗਵਾਰ ਹੋ ਰਿਹਾ ਹੈ। ਸ਼ਹਿਰ ਦੇ ਨੌਜਵਾਨਾ ਵਿਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈਚੰਡੀਗੜ੍ਹ 'ਚ ਦੇਰ ਰਾਤ ਤਕ ਨਹੀਂ ਚਲਣਗੇ ਡਿਸਕੋ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਵੇਂ ਵਰ੍ਹੇ ਦੀ ਆਮਦ 'ਤੇ 31 ਦਸੰਬਰ ਨੂੰ ਨੋਜਵਾਨਾਂ ਵਲੋਂ ਪਿਸਕੋ ਅਤੇ ਬੀਅਰ ਬਾਰਾਂ ਵਿਚ ਮੁੰਡੀਰ ਵਲੋਂ ਭਾਰੀ ਸ਼ੋਰ ਸ਼ਰਾਬਾ ਪਾਉਣ  ਅਤੇ ਲੜਾਈ ਝਗੜਿਆਂ ਤੋਂ ਬਚਾਅ ਲਈ ਰਾਤ ਦੇ 1 ਵਜੇ ਤੋਂ ਬਾਅਦ ਖੁਲੇ ਰਖਣ ਉਤੇ ਪਾਬੰਦੀ ਲਾ ਦਿਤੀ ਹੈ। ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਇਨ੍ਹਾਂ ਥਾਵਾਂ 'ਤੇ ਮਿਉਜਿਕ ਰਾਤ 12 ਵਜੇ ਤਕ ਹੀ ਵਜਾਏ ਜਾ ਸਕਦੇ ਹਨ।