ਪਦਮਾਵਤੀ ਨੂੰ ਮਿਲੀ ਮਮਤਾ ਦੀ ਹਾਂ ਤੇ ਕੈਪਟਨ ਦੀ ਨਾਂਹ

ਚੰਡੀਗੜ੍ਹ, ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫ਼ਿਲਮ ਪਦਮਾਵਤੀ ਦਾ ਵਿਰੋਧ ਕਰ ਰਹੇ ਲੋਕਾਂ ਦਾ ਸਮਰਥਨ ਕੀਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕੋਈ ਵੀ ਇਤਿਹਾਸ ਨੂੰ ਗਲਤ ਢੰਗ ਨਾਲ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਜੋ ਇਸ (ਫ਼ਿਲਮ ਪਦਮਾਵਤੀ) ਦਾ ਵਿਰੋਧ ਕਰ ਰਹੇ ਹਨ ਉਹ ਠੀਕ ਕਰ ਰਹੇ ਹਨ।

ਹੁਣ ਇਸ ਕੜੀ ਵਿੱਚ ਕਰਨਾਟਕ ਦੇ ਮੁੱਖਮੰਤਰੀ ਸਿੱਧਾਰਮਿਆ ਅਤੇ ਪੱਛਮੀ ਬੰਗਾਲ ਦੀ ਸੀਐਮ ਮਮਤਾ ਬਨਰਜੀ ਦਾ ਨਾਮ ਵੀ ਜੁੜ ਗਿਆ ਹੈ।