ਪੰਜ ਪਿੰਡਾਂ 'ਚ ਜਾਇਦਾਦ ਟੈਕਸ ਲਾਉਣ ਦੀ ਤਿਆਰੀ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 27 ਸਤੰਬਰ (ਸਰਬਜੀਤ ਢਿੱਲੋਂ): ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਆਰਥਕ ਪੱਖੋਂ ਪੂਰੀ ਤਰ੍ਹਾਂ ਕੰਗਾਲੀ ਦੇ ਰਾਹ ਪੈ ਚੁਕੀ ਹੋਣ ਸਦਕਾ ਨਗਰ ਨਿਗਮ ਅਧੀਨ ਆਉਂਦੇ 5 ਪਿੰਡਾਂ ਪਲਸੌਰਾ, ਹੱਲੋਮਾਜਰਾ, ਡੱਡੂਮਾਜਰਾ, ਕਜਹੇੜੀ ਅਤੇ ਮਲੋਇਆ 'ਚ ਹੁਣ ਪ੍ਰਾਪਰਟੀ ਟੈਕਸ ਲਗਾਉਣ ਦੀਆਂ ਤਿਆਰੀਆਂ ਵਿੱਢੀ ਬੈਠੀ ਹੈ।
ਸੂਤਰਾਂ ਅਨੁਸਾਰ ਪਿਛਲੇ ਦਿਨੀਂ ਯੂ.ਟੀ. ਪ੍ਰਸ਼ਾਸਕ ਵੀ.ਪੀ. ਬਦਨੌਰ ਨੂੰ ਮਿਲਣ ਗਈ ਮੇਅਰ ਆਸ਼ਾ ਜੈਸਵਾਲ ਨੂੰ ਉਨ੍ਹਾਂ ਦੇ ਸਲਾਹਕਾਰ ਪ੍ਰੀਮਲ ਰਾਏ ਨੇ ਇਨ੍ਹਾਂ ਪਿੰਡਾਂ 'ਚ ਵੀ ਪ੍ਰਾਪਰਟੀ ਟੈਕਸ ਲਗਾਉਣ ਲਈ ਸਖ਼ਤੀ ਨਾਲ ਜ਼ੋਰ ਤਾ ਸੀ। ਨਗਰ ਨਿਗਮ ਦੇ ਵਸੀਲਿਆਂ ਤੋਂ ਮਿਲੀ ਜਾਣਾਰੀ ਮੁਤਾਬਕ ਭਲਕੇ 29 ਸਤੰਬਰ ਨੂੰ ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਅਪਣੇ ਮਾਲੀ ਸਰੋਤ ਵਧਾਉਣ ਲਈ 5 ਪਿੰਡਾਂ ਉਤੇ ਪ੍ਰਾਪਰਟੀ ਟੈਕਸ ਲਗਾਉੁਣ ਲਈ ਏਜੰਡਾ ਪੇਸ਼ ਕਰੇਗੀ।
ਦੱਸਣਯੋਗ ਹੈ ਕਿ ਨਗਰ ਨਿਗਮ ਅਧੀਨ ਕੁਲ 22 ਪਿੰਡਾਂ 'ਚ 10 ਪਿੰਡ ਆਉਂਦੇ ਹਨ, ਜਦੋਂ ਕਿ 12 ਪਿੰਡਾਂ 'ਚ ਬਤੌਰ ਪੰਚਾਇਤੀ ਰਾਜ ਸਿਸਟਮ ਕਾਇਮ ਹੈ।