ਚੰਡੀਗੜ੍ਹ - ਆਰਟੀਆਈ ਐਕਟੀਵਿਸਟ ਐਡਵੋਕੇਟ ਦਿਨੇਸ਼ ਚੱਢਾ ਨੇ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਰਾਜ ਸਭਾ ਮੈਂਬਰਾਂ ਦੇ ਟੀ.ਏ. ਡੀ.ਏ. ਦੇ ਖਰਚ, ਰਾਜ ਸਭਾ ਵਿਚ ਹਾਜ਼ਰੀਆਂ ਅਤੇ ਪੁੱਛੇ ਗਏ ਸਵਾਲਾਂ ਦਾ ਵੇਰਵਾ ਜਾਰੀ ਕੀਤਾ ਹੈ।
ਜਿਸ ਅਨੁਸਾਰ ਇਨ੍ਹਾਂ ਤਿੰਨ ਰਾਜਾਂ ਦੇ ਰਾਜ ਸਭਾ ਮੈਂਬਰਾਂ ਵਿਚੋਂ ਹਰਿਆਣਾ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਾਦੀ ਲਾਲ ਬਤਰਾ ਨੇ ਸਾਲ 2016-17 ਅਤੇ 2017-18 ਵਿਚ ਹੁਣ ਤੱਕ 30, 25296 ਰੁਪਏ ਟੀ.ਏ. ਡੀ.ਏ. 'ਤੇ ਖ਼ਰਚ ਕੀਤੇ ਹਨ।
ਡਾ. ਸੁਭਾਸ਼ ਚੰਦਰਾ ਸਭ ਤੋਂ ਘੱਟ ਟੀ.ਏ. ਡੀ.ਏ ਖ਼ਰਚ ਕਰਨ ਵਾਲੇ ਮੈਂਬਰ ਹਨ। ਦੱਸ ਦਈਏ ਕਿ ਅੰਬਿਕਾ ਸੋਨੀ ਨੇ ਸਭ ਤੋਂ ਵੱਧ ਸਵਾਲ ਪੁੱਛੇ ਹਨ।