ਪੰਜਾਬ ਪੈਟਰੌਲ ਪੰਪ ਡੀਲਰਾਂ ਵਲੋਂ ਵੈਟ ਚੰਡੀਗੜ੍ਹ, ਹਰਿਆਣਾ ਤੇ ਹਿਮਾਚਲ ਵਾਂਗ ਬਰਾਬਰ ਕਰਨ ਦੀ ਮੰਗ

ਚੰਡੀਗੜ੍ਹ, ਚੰਡੀਗੜ੍ਹ

ਪੰਜਾਬ 'ਚ ਸੱਭ ਤੋਂ ਵੱਧ ਵੈਟ ਕਾਰਨ ਵਪਾਰ 'ਤੇ ਪੈ ਰਿਹੈ ਡੂੰਘਾ ਅਸਰ : ਐਸੋਸੀਏਸ਼ਨ

ਪੰਜਾਬ 'ਚ ਸੱਭ ਤੋਂ ਵੱਧ ਵੈਟ ਕਾਰਨ ਵਪਾਰ 'ਤੇ ਪੈ ਰਿਹੈ ਡੂੰਘਾ ਅਸਰ : ਐਸੋਸੀਏਸ਼ਨ

ਪੰਜਾਬ 'ਚ ਸੱਭ ਤੋਂ ਵੱਧ ਵੈਟ ਕਾਰਨ ਵਪਾਰ 'ਤੇ ਪੈ ਰਿਹੈ ਡੂੰਘਾ ਅਸਰ : ਐਸੋਸੀਏਸ਼ਨ
ਚੰਡੀਗੜ੍ਹ, 22 ਜਨਵਰੀ (ਸਰਬਜੀਤ ਢਿੱਲੋਂ) : ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਵਲੋਂ ਪੈਟਰੋਲੀਅਮ ਵਸਤਾਂ ਦੀ ਵਿਕਰੀ 'ਤੇ ਪੰਜਾਬ, ਹਿਮਾਚਲ ਅਤੇ ਹਰਿਆਣਾ 'ਚ ਇਕੋ ਜਿਹਾ ਵੈਟ (ਯੂਨੀਫ਼ਾਰਮ ਟੈਕਸ) ਲਾਉਣ ਦੀ ਮੰਗ ਕਰਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਸਮੇਂ ਸਿਰ ਨਹੀਂ ਮੰਨੀਆਂ ਗਈਆਂ ਤਾਂ ਓਨੀ ਦੇਰ ਅੱਜ 23 ਜਨਵਰੀ ਤੋਂ ਸੂਬੇ ਭਰ ਵਿਚ ਭੁੱਖ ਹੜਤਾਲਾਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਵਿਰੁਧ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ 'ਚ ਸੱਭ ਤੋਂ ਵੱਧ ਵੈਟ ਹੋਣ ਕਰ ਕੇ (ਪੈਟਰੌਲ 35.65 ਰੁਪਏ ਅਤੇ ਡੀਜ਼ਲ 17.10), ਖ਼ਪਤਕਾਰ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਵਰਗੇ ਪ੍ਰਦੇਸ਼ਾਂ ਦੇ ਗੁਆਂਢੀ ਸੂਬਿਆਂ ਤੋਂ ਤੇਲ ਵਾਹਨ ਲਈ ਖ਼ਰੀਦ ਰਹੇ ਹਨ, ਜਿਸ ਨਾਲ ਪੰਜਾਬ 'ਚ ਉਨ੍ਹਾਂ ਦੇ ਕਾਰੋਬਾਰ ਉਪਰ ਡੂੰਘਾ ਅਸਰ ਪੈ ਰਿਹਾ ਹੈ। ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜੀ.ਐਸ. ਚਾਵਲਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਦੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਸੂਬੇ 'ਚ ਹੋ ਰਹੀ ਦੂਜੇ ਰਾਜਾਂ 'ਚ ਪੈਟਰੌਲ ਅਤੇ ਡੀਜ਼ਲ ਦੀ ਸਮੱਗਲਿੰਗ ਵੱਲ ਵੀ ਉਚੇਚਾ ਧਿਆਨ ਦੇ ਕੇ ਵਪਾਰੀਆਂ ਦੇ ਹਿਤਾਂ ਦੀ ਰੱਖਿਆ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਰਾਜ ਦੀ ਆਮਦਨ ਵੀ ਵਧੇਗੀ।