ਪੰਜਾਬ 'ਵਰਸਟੀ 'ਚ ਐਨ.ਐਸ.ਯੂ.ਆਈ. ਦੀ ਮੁੜ ਸਰਦਾਰੀ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 7 ਸਤੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਕੈਂਪਸ ਸਟੂਡੈਂਟਸ ਕੌਂਸਲ ਦੀਆਂ ਅੱਜ ਹੋਈਆਂ ਚੋਣਾਂ ਵਿਚ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਨੇ 4 'ਚੋਂ 3 ਸੀਟਾਂ (ਪ੍ਰਧਾਨ, ਮੀਤ ਪ੍ਰਧਾਨ ਅਤੇ ਸਕੱਤਰ)  'ਤੇ ਜਿੱਤ ਹਾਸਲ ਕੀਤੀ ਜਦਕਿ ਸੰਯੁਕਤ ਸਕੰਤਰ ਦੀ ਇਕ ਸੀਟ ਪੁਸੂ ਗਠਜੋੜ ਦੇ ਭਾਈਵਾਲ ਆਈ.ਐਸ.ਏ. ਉਮੀਦਵਾਰ ਕਰਨਬੀਰ ਸਿੰਘ ਰੰਧਾਵਾ ਨੇ ਜਿਤੀ। ਅੱਜ ਦੀ ਜਿੱਤ ਨਾਲ ਐਨ.ਐਸ.ਯੂ.ਆਈ. ਨੇ 2 ਸਾਲਾਂ ਬਾਅਦ ਮੁੜ ਵਾਪਸੀ ਕੀਤੀ ਹੈ। ਸਾਲ 2013 ਅਤੇ 2014 ਵਿਚ ਐਨ.ਐਸ.ਯੂ.ਆਈ. ਨੇ ਲਗਾਤਾਰ ਦੋ ਸਾਲ ਜਿੱਤ ਹਾਸਲ ਕੀਤੀ ਸੀ। ਪਿਛਲੇ ਸਾਲ ਦੀ ਜੇਤੂ ਪੁਸੂ ਪਾਰਟੀ ਨੂੰ ਸਿਰਫ਼ ਇਕ ਸੀਟ ਮਿਲੀ, ਉਹ ਵੀ ਉਸ ਦੀ ਭਾਈਵਾਲ ਪਾਰਟੀ ਦੀ ਹੈ। ਐਨ.ਐਸ.ਯੂ.ਆਈ. ਨੇ ਇਸ ਵਾਰ ਐਚ.ਐਸ.ਏ. ਜੀ.ਜੀ.ਐਸ.ਯੂ. ਅਤੇ ਹਿੰਮਸੂ ਨਾਲ ਗਠਜੋੜ ਕੀਤਾ ਸੀ। ਇਸ ਗਠਜੋੜ ਦੇ ਜਸ਼ਨ ਕੰਬੋਜ ਨੇ ਅਪਣੇ ਨੇੜਲੇ ਵਿਰੋਧੀ ਐਸ.ਐਫ.ਐਸ. ਦੀ ਹਸਨਪ੍ਰੀਤ ਕੌਰ, ਪੁਸੂ ਗਠਜੋੜ ਦੇ ਕੁਲਦੀਪ ਸਿੰਘ, ਸੋਈ ਗਠਜੋੜ ਦੇ ਹਰਮਨ ਸਿੰਘ, ਏ.ਬੀ.ਵੀ.ਪੀ. ਦੇ ਅਵਿਨਾਸ਼ ਪਾਂਡੇ, ਐਸ.ਐਫ਼.ਆਈ. ਦੇ ਦਵਿੰਦਰ ਸਿੰਘ ਸਿੰਘ ਤੋਂ ਇਲਾਵਾ ਆਜ਼ਾਦ ਉਮੀਦਵਾਰ ਕੁਲਦੀਪ ਸਿੰਘ ਨੂੰ ਹਰਾਇਆ। ਮੀਤ ਪ੍ਰਧਾਨ ਅਹੁਦੇ ਲਈ ਐਨ.ਐਸ.ਯੂ.ਆਈ. ਗਠਜੋੜ ਦੇ ਕਰਨਬੀਰ ਨੇ ਸੋਈ ਗਠਜੋੜ ਦੀ ਤਨਵੀ, ਐਸ.ਐਫ਼.ਐਸ. ਦੇ ਸ਼ਿਵ ਗੌਰਵ, ਪੀ.ਪੀ.ਐਸ.ਓ. ਦੀ ਨਿਧੀ ਲਾਂਬਾ ਨੂੰ ਹਰਾਇਆ।
ਸਕੱਤਰ ਅਹੁਦੇ ਲਈ ਐਨ.ਐਸ.ਯੂ.ਆਈ. ਗਠਜੋੜ ਦੀ ਵਾਣੀ ਸੂਦ ਜੇਤੂ ਰਹੀ, ਉਸ ਨੇ ਐਸ.ਐਫ਼.ਐਸ. ਦੇ ਰਣਜੀਤ ਸਿੰਘ, ਇਨਸੋ ਦੀ ਸੈਵੀਲਿਨੀ ਸਿੰਘ ਪੀ.ਯੂ.ਐਚ.ਐਚ. ਜੋ ਸੋਈ ਦੀ ਭਾਈਵਾਲ ਪਾਰਟੀ ਸੀ, ਦੇ ਰਵਿੰਦਰ ਸਿੰਘ ਨੂੰ ਹਰਾਇਆ। ਸੰਯੁਕਤ ਸਕੱਤਰ ਅਹੁਦੇ ਲਈ ਪੁਸੂ ਗਠਜੋੜ ਦੇ ਪਾਈਵਾਲ ਆਈ.ਐਸ.ਏ. ਉਮੀਦਵਾਰ ਕਰਨਬੀਰ ਸਿੰਘ ਰੰਧਾਵਾ ਨੇ ਸੰਯੁਕਤ ਸਕੱਤਰ ਅਹੁਦੇ 'ਤੇ ਜਿੱਤ ਹਾਸਲ ਕੀਤੀ। ਉਸ ਨੇ ਐਨ.ਐਸ.ਯੂ.ਆਈ. ਦੀ ਇਜਿਆ ਸਿੰਘ ਨੇ ਐਸ.ਐਫ਼.ਐਸ. ਦੇ ਕਰਨ ਗੋਇਲ ਅਤੇ ਸੋਈ ਗਠਜੋੜ ਦੇ ਸੁਹੇਲ ਜੈਨ ਨੂੰ ਹਰਾਇਆ।
ਏ.ਬੀ.ਵੀ.ਪੀ. ਅਤੇ ਸੋਈ ਨੂੰ ਕਰਾਰੀ ਹਾਰ : ਏ.ਬੀ.ਵੀ.ਪੀ. ਨੇ ਸਿਰਫ਼ ਪ੍ਰਧਾਨਗੀ ਲਈ ਚੋਣ ਲੜੀ ਸੀ, ਜਿਸ 'ਤੇ ਉਸ ਦੇ ਉਮੀਦਵਾਰ ਅਵਿਨਾਸ਼ ਪਾਂਡੇ ਨੂੰ ਕਰਾਰ ਹਾਰ ਮਿਲੀ, ਸੋਈ ਪਾਰਟੀ ਨੂੰ ਜੋ ਸਾਲ 2015 ਵਿਚ ਹੂੰਝਾ ਫੇਰ ਜਿੱਤ ਹਾਸਲ ਕਰ ਕੇ ਇਤਿਹਾਸ ਸਿਰਜਿਆ ਸੀ, ਕੋਈ ਵੀ ਸੀਟ ਨਾ ਜਿੱਤ ਸਕੀ। ਐਸ.ਐਫ਼.ਐਸ. ਜਿਸ ਨੂੰ ਜਿੱਤ ਲਈ ਤਕੜੇ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਸਾਰੀਆਂ ਸੀਟਾਂ 'ਤੇ ਹਾਰ ਗਈ।
ਵੋਟਾਂ ਦੀ ਗਿਣਤੀ : ਪ੍ਰਧਾਨ ਜਸ਼ਨ ਕੰਬੋਜ ਜੇਤੂ ਐਨ.ਐਸ.ਯੂ. ਆਈ ਦਾ ਜਸ਼ਨ ਕੰਬੋਜ 2801 ਵੋਟਾਂ ਨਾਲ ਜੇਤੂ ਦੂਜੇ ਸਥਾਨ 'ਤੇ ਐਸ.ਐਫ਼.ਐਸ. ਦੀ ਹਸ਼ਨਪ੍ਰੀਤ ਕੌ 2190 ਵੋਟਾਂ  ਤੀਜੇ ਸਥਾਨ 'ਤੇ ਪੁਸੂ ਗਠਜੋੜ ਦਾ ਕੁਲਦੀਪ ਸਿੰਘ 1692 ਵੋਟਾਂ ਚੌਥਾ ਸਥਾਨ 'ਤੇ ਏ.ਬੀ.ਵੀ.ਪੀ.  ਦਾ ਅਵਿਨਾਸ਼ ਪਾਂਡੇ 1522 ਵੋਟਾਂ  5ਵੇਂ ਸਥਾਨ 'ਤੇ ਸੋਈ ਗਠਜੋੜ ਦਾ ਹਰਮਨ ਸਿੰਘ 1190 ਵੋਟਾਂ। ਇਨ੍ਹਾਂ ਤੋਂ ਇਲਾਵਾ ਐਸ.ਐਫ਼.ਆਈ ਦੇ ਵਿੰਦਰ ਸਿੰਘ  ਨੂੰ 78 ਵੋਟਾਂ, ਆਜ਼ਾਦ ਉਮੀਦਵਾਰ ਕਸ਼ਮੀ ਸਿੰਘ ਨੂੰ 80 ਵੋਟਾਂ। ਸਾਰੀਆਂ ਸੀਟਾਂ 'ਤੇ ੋਣ ਲੜਨ ਵਾਲੇ ਅਰਮਾਨ ਸੋਹਿਲ ਅਤੇ ਪ੍ਰਿੰਯੰਕਾ ਨੂੰ ਕ੍ਰਮਵਾ 13 ਅਤੇ 20 ਵੋਟਾਂ ਮਿਲੀਆਂ। 240 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।
ਮੀਤ ਪ੍ਰਧਾਨ : ਐਨ.ਐਸ. ਯੂ. ਆਈ ਗਠਜੋੜ  ਦੇ ਕਰਨਬੀਰ ਸਿੰਘ ਨੇ 3758 ਵੋਟਾਂ ਲੈ ਕੇ ਮੀਤ ਪ੍ਰਧਾਨ ਦੀ ਸੀਟ ਜਿਤੀ। ਪੁਸੂ ਗਠਜੋੜ ਦੀ ਭਾਈਵਾਲੀ ਸੀ.ਪੀ.ਐਸ.ਓ ਦੀ ਨਿਧੀ ਲਾਂਬਾ 2420 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੀ, ਐਸ.ਐਫ਼.ਐਸ. ਦੇ ਸਿਵਸੋਰਵ 1938 ਵੋਟਾਂ ਨਾਲ ਤੀਜੇ ਤੇ ਸੋਈ ਗਠਜੋੜ ਦੀ ਤਨਵੀ 1001 ਵੋਟਾਂ ਲੈ ਕੇ ਚੌਥੇ ਸਥਾਨ ਤੇ ਰਹੀ। ਇਸ ਤੋਂ ਇਲਾਵਾ ਅਰਮਾਨ ਸੋਹਿਲ ਨੈ 99, ਪ੍ਰਿਯੰਕਾ ਨੂੰ 96 ਵੋਟਾਂ ਮਿਲੀਆਂ ਜਦੋਂ ਕਿ ਨੌਟਾ ਦਾ ਬਟਨ 501 ਜਣਿਆਂ ਨੇ ਦਬਾਇਆ।
ਸਕੱਤਰ : ਸਕੱਤਰ ਪਦ ਲਈ ਐਨ.ਐਸ.ਯੂ.ਆਈ ਦੀ ਰਾਣੀ ਸੂਦ ਨੇ 2965 ਵੋਟਾ ਲੈ ਕੇ ਜਿਤ ਹਾਸਲ ਕੀਤੀ। ਜਦੋਂ ਕਿ 2296 ਵੋਟਾਂ ਪੁਸੂ ਗਠਜੋੜ ਦੇ ਭਾਈਵਾਲ ਐਨ.ਐਸ.ਓ. ਦੇ ਉਮੀਦਵਾਰ ਸੂਰਜ ਦੋਹੀਆ ਦੂਜੇ ਸਥਾਨ 'ਤੇ ਰਹੇ। ਸੋਈ ਗਠਜੋੜ ਦੇ ਭਾਈਵਾਲ ਪੀ.ਯੂ.ਐਚ.ਐਚ. ਦੇ ਰਵਿੰਦਰ ਸਿੰਘ 31276, ਐਸ.ਐਫ਼.ਐਸ ਦੇ ਰਣਜੀਤ ਸਿੰਘ 31466, ਇਨਸੋ ਦੀ ਸਿਵਲਿਨੀ ਸਿੰਘ ਨੂੰ 783, ਪੀ.ਐਸ.ਯੂ. ਲਲਕਾਰ ਦੀ ਅਮਨਦੀਪ ਕੌਰ ਨੂੰ 309, ਅਰਮਾਨ ਸੋਹਿਲ ਨੂੰ 75, ਪ੍ਰਿਯੰਕਾ ਨੂੰ 29 ਰਜਤ ਸ਼ਰਮਾ ਨੂੰ 57 ਨੋਟਾ ਦੇ ਹੱਕ ਵਿਚ 485 ਵੋਟਾਂ ਪਈਆਂ।
ਸੰਯੂਕਤ ਸਕੱਤਰ : ਕਰਨਬੀਰ ਸਿੰਘ ਰੰਧਾਵਾ ਜੇਤੂ, ਪੁਸੂ ਗਠਜੋੜ ਦੇ ਭਾਈਵਾਲ ਆਈ.ਐਸ.ਓ. ਉਮੀਦਵਾਰ ਕਰਨਬੀਰ ਸਿੰਘ ਰੰਧਾਵਾ ਨੂੰ 3153 ਵੋਟਾਂ ਮਿਲੀਆਂ। ਜਦਕਿ ਹਾਰਨ ਵਾਲੇ ਉਮੀਦਵਾਰਾਂ ਵਿਚ ਐਨ.ਐਸ.ਯੂ. ਆਈ. ਗਠਜੋੜ ਦੇ ਇਜਿਆ ਸਿੰਘ ਨੂੰ 2778 ਵੋਟਾਂ, ਐਸ.ਐਫ਼.ਐਸ. ਦੇ ਕਰਨ ਸੋਹਿਲ ਨੂੰ 1881, ਗਠਜੋੜ ਦੇ ਸੁਹੇਲ ਜੈਨ ਨੂੰ 546, ਐਚ.ਐਸ.ਏ. ਦੇ ਅਸ਼ਿਸ਼ ਕੁਮਾਰ ਨੂੰ 166, ਆਜ਼ਾਦ ਉਮੀਦਵਾਰ ਅਰਮਾ ਸੋਹਿਲ ਨੂੰ 395, ਅਸ਼ਿਸ਼ ਕੁਮਾਰ ਨੂੰ 166, ਪੁਨਮ ਰਾਣੀ ਨੂੰ 95, ਪ੍ਰਿਯੰਕਾ ਨੂੰ 68 ਰਜਤ ਸ਼ਰਮਾ ਨੂੰ 52, ਸੰਚਿਤ ਖੰਨਾ 69 ਜਦੋਂ ਕਿ 555 ਵੋਟਾਂ ਨੋਟਾ ਦੇ ਹੱਕ ਵਿਚ ਪਈਆਂ।
ਸਰਕਾਰੀ ਕਾਮਰਸ ਕਾਲਜ ਸੈਕਟਰ-50 ਵਿਖੇ ਤਿਕੋਣੇ ਮੁਕਾਬਲੇ ਵਿਚ ਜੀ.ਜੀ.ਐਸ.ਯੂ. ਦੇ ਪਿਊਸ ਨੇ ਸੋਈ ਦੀ ਗਰਿਮਾ ਰਾਵਤ ਅਤੇ ਐਨ.ਐਸ.ਯੂ.ਆਈ ਦੇ ਰਜਨ ਚੌਧਰੀ ਨੂੰ ਹਰਾ ਕੇ ਪ੍ਰਧਾਨਗੀ ਦੀ ਸੀਟ ਜਿੱਤੀ, ਸਤਨਾਮ ਸਿੰਘ ਮੀਤ ਪ੍ਰਧਾਨ, ਕੁਬੇਰ ਮੱਕੜ ਸਕੱਤਰ ਅਤੇ ਗੁਰਪ੍ਰੀਤ ਕੌਰ ਸੰਯੁਕਤ ਬਣੀ।
ਪੁਸੂ ਹਾਰੀ, ਸੋਈ ਜੇਤੂ: ਸਥਾਨਕ ਸਰਕਾਰੀ ਕਾਲਜ ਸੈਕਟਰ-11 ਵਿਖੇ ਅੱਜ ਹੋਈਆਂ ਚੋਣਾਂ ਵਿਚ ਸੋਈ ਗਠਜੋੜ ਨੇ ਪੁਸੂ ਅਤੇ ਏ.ਬੀ.ਵੀ.ਪੀ. ਗਠਜੋੜ ਨੂੰ ਹਰਾਇਆ। ਜੇਤੂ ਉਮੀਦਵਾਰਾਂ 'ਚ ਅਵਿਨਾਸ਼ ਕੰਬੋਜ ਪ੍ਰਧਾਨ, ਅਮਨਜੋਤ ਸਿੰਘ ਮੀਤ ਪ੍ਰਧਾਨ, ਸਾਰਾ ਮਨੋਚਾ ਸਕੱਤਰ ਅਤੇ ਸਿਮਰਨਜੀਤ ਕੌਰ ਸੰਯੁਕਤ ਸਕੱਤਰ ਬਣੇ। ਇਸ ਕਾਲਜ ਦਾ ਵਿਦਿਆਰਥੀ ਏ.ਬੀ.ਵੀ.ਪੀ. ਦਾ ਅਰੁਨ ਜੇਤਲੀ ਸਕੱਤਰ ਦੀ ਚੋਣ ਹਾਰ ਗਿਆ। ਤਿਕੋਣੇ ਮੁਕਾਬਲੇ ਵਿਚ ਵੁਸ ਨੂੰ ਸਿਰਫ਼ 285 ਵੋਟਾ ਮਿਲੀਆਂ। ਕਾਲਜ ਵਿਚ 63.50 ਫ਼ੀ ਸਦੀ ਪੋਲਿੰਗ ਦਰਜ ਕੀਤੀ ਗਈ। ਡੀ.ਏ.ਵੀ. ਕਾਲਜ ਸੈਕਟਰ-10 ਵਿਖੇ ਐਨ.ਐਸ.ਯੂ.ਆਈ ਗਠਜੋੜ ਦੇ ਸਾਂਝੇ ਉਮੀਦਵਾਰ ਵਿਕਾਸ ਨੇ 1196 ਵੋਟਾਂ ਲੈ ਕੇ ਏ.ਬੀ.ਵੀ.ਪੀ. ਅਤੇ ਸੋਪੂ ਗਠਜੋੜ ਦੇ ਉਮੀਦਵਾਰ ਅਦਿੱਤਿਆ ਸਿੰਘ ਨੂੰ ਲਗਭਗ 300 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਪ੍ਰਧਾਨ ਦੀ ਚੋਣ ਜਿੱਤੀ। ਐਨ.ਐਸ.ਯੂ.ਆਈ. ਗਠਜੋੜ ਨੇ ਹੂੰਝਾ ਫੇਰ ਜਿੱਤ ਹਾਸਲ ਕਰਦਿਆਂ ਸਾਰੀਆਂ ਚਾਰੇ ਸੀਟਾਂ 'ਤੇ ਕਬਜ਼ਾ ਕੀਤਾ। ਅਭਿਸ਼ੇਕ ਸ਼ਰਮਾ ਮੀਤ ਪ੍ਰਧਾਨ, ਪ੍ਰਦੀਪ ਸਿੰਘ ਸਕੱਤਰ ਅਤੇ ਅਪੂਰਵ ਗਰਗ ਸੰਯੁਕਤ ਸਕੱਤਰ ਬਣੇ। ਐਮ.ਸੀ.ਐਮ. ਡੀ.ਏ.ਵੀ. ਕਾਲਜ ਸੈਕਟਰ-36 ਵਿਖੇ ਸੁਚਿੰਤ ਕਪੂਰ ਨੇ 5 ਉਮੀਦਵਾਰਾਂ ਨੂੰ ਹਰਾ ਕੇ ਪ੍ਰਧਾਨਗੀ ਦੀ ਚੋਣ ਜਿੱਤੀ, ਹਿਮਾਨੀ ਸ਼ਰਮਾ ਮੀਤ ਪ੍ਰਧਾਨ, ਬਾਹਰ ਹੁੰਦਲ ਸਕੱਤਰ ਅਤੇ ਸਵੇਤਾ ਸੰਯੁਕਤ ਸਕੱਤਰ ਬਣੀ। ਸਰਕਾਰੀ ਗਰਲਜ਼ ਕਾਲਜ-42 ਵਿਚ ਮਧੂ ਪ੍ਰਧਾਨ, ਸੁਪ੍ਰਿਯਾ ਸ਼ਰਮਾ ਮੀਤ ਪ੍ਰਧਾਨ, ਸਰਿਤਾ ਕੁਮਾਰੀ ਸਕੱਤਰ ਅਤੇ ਸ਼੍ਰਿਸਟੀ ਸ਼ਰਮਾ ਸੰਯੁਕਤ ਸਕੱਤਰ ਬਣੀ। ਕਾਲਜ ਵਿਚ 30 ਫ਼ੀ ਸਦੀ ਪੋਲਿੰਗ ਹੋਈ।