ਪੰਜਾਬ ਯੂਨੀਵਰਸਟੀ ਦੇ ਵਿੱਤੀ ਬੋਰਡ ਵਲੋਂ 556.38 ਕਰੋੜ ਦਾ ਅਨੁਮਾਨਤ ਬਜਟ ਪ੍ਰਵਾਨ

ਚੰਡੀਗੜ੍ਹ

ਚੰਡੀਗੜ੍ਹ, 28 ਨਵੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਦੇ ਸਾਲ 2018-19 ਦੇ 556.38 ਕਰੋੜ ਰੁਪਏ ਦੇ ਅਨੁਮਾਨਤ ਬਜਟ ਨੂੰ ਅੱਜ ਵਿੱਤੀ ਬੋਰਡ ਨੇ ਪ੍ਰਵਾਨਗੀ ਦੇ ਦਿਤੀ ਹੈ। ਕੇਂਦਰ ਸਰਕਾਰ, ਯੂਨੀਵਰਸਟੀ ਨੂੰ 207.80 ਕਰੋੜ ਰੁਪਏ ਦੀ ਗਰਾਂਟ ਦੇਵੇਗੀ ਅਤੇ ਇਸ ਵਿਚ 6 ਫ਼ੀ ਸਦੀ ਦੀ ਦਰ ਨਾਲ ਵਾਧਾ ਕਰੇਗੀ। 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਲਈ 100.12 ਕਰੋੜ ਰੁਪਏ ਰੱਖੇ ਗਏ ਹਨ, ਜਿਸ ਵਿਚ ਪਹਿਲੀ ਜਨਵਰੀ 2016 ਤੋਂ 31 ਮਾਰਚ 2018 ਤਕ 66.61 ਕਰੋੜ ਰੁਪਏ ਦਾ ਬਕਾਇਆ ਸ਼ਾਮਲ ਹੈ ਜਦਕਿ ਅਪ੍ਰੈਲ 2018 ਤੋਂ 31 ਮਾਰਚ 2019 ਤਕ ਵਧੀ ਹੋਈ ਤਨਖ਼ਾਹ ਲਈ 33.51 ਕਰੋੜ ਰੁਪਏ ਰੱਖੇ ਗਏ ਹਨ। ਵਿੱਤੀ ਬੋਰਡ ਨੇ ਭਾਰਤੀ ਸਟੇਟ ਬੈਂਕ ਨਾਲ ਸਮਝੌਤੇ ਨੂੰ ਵੀ ਪ੍ਰਵਾਨ ਕਰ ਲਿਆ ਜੋ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੋਬੋਂ ਕਾਰਡ ਦਿਤੇ ਜਾਣਗੇ।