ਚੰਡੀਗੜ੍ਹ, 18 ਅਕਤੂਬਰ (ਬਠਲਾਣਾ) : ਵਿਸ਼ਵ ਯੂਨੀਵਰਸਟੀ ਰੈਕਿੰਗ ਕੇਂਦਰ ਵਲੋਂ ਜਾਰੀ ਰੀਪੋਰਟ ਅਨੁਸਾਰ ਪੰਜਾਬ ਯੂਨੀਵਰਸਟੀ ਦੁਨੀਆਂ ਦੀਆਂ ਅੱਵਲ 2 ਫ਼ੀ ਸਦੀ ਯੂਨੀਵਰਸਟੀਆਂ ਵਿਚ ਸ਼ਾਮਲ ਹੋ ਗਈ ਹੈ। ਉਂਜ ਭਾਰਤ ਵਿਚ ਇਹ ਚੌਥੇ ਸਥਾਨ 'ਤੇ ਰਹੀ।
ਯੂਨੀਵਰਸਟੀ ਵਲੋਂ ਜਾਰੀ ਸੂਚਨਾ ਵਿਚ ਅਜਿਹਾ ਦਾਅਵਾ ਕੀਤਾ ਗਿਆ। ਪਹਿਲਾ ਸਥਾਨ ਦਿੱਲੀ ਯੂਨੀਵਰਸਟੀ ਦਾ ਹੈ। ਦੁਨੀਆਂ ਦੀਆਂ ਅੱਵਲ 1000 ਯੂਨੀਵਰਸਟੀਆਂ 'ਚ 43.06 ਅੰਕਾਂ ਨਾਲ ਪੰ.ਯੂ. 550ਵੇਂ ਸਥਾਨ 'ਤੇ ਹੈ। ਪ੍ਰੋ. ਰਜੀਵ ਲੋਚਨ, ਨਿਰਦੇਸ਼ਕ ਅੰਦਰੂਨੀ ਗੁਣਵਤਾ ਸੈੱਲ ਵਲੋਂ ਇਹ ਦਸਿਆ ਗਿਆ।