ਪੰਜਾਬ ਯੂਨੀਵਰਸਟੀ ਨੇ ਕਈ ਸਾਲਾਂ ਦੇ ਵਕਫ਼ੇ ਮਗਰੋਂ 18 ਚੇਅਰਾਂ 'ਤੇ ਕੀਤੀਆਂ ਨਿਯੁਕਤੀਆਂ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 10 ਜਨਵਰੀ (ਬਠਲਾਣਾ) : ਪੰਜਾਬ ਯੂਨੀਵਰਸਟੀ ਨੇ ਕਈ ਸਾਲਾਂ ਦੇ ਵਕਫ਼ੇ ਮਗਰੋਂ ਚੇਅਰਾਂ 'ਤੇ ਨਿਯੁਕਤੀਆਂ ਕਰ ਦਿਤੀਆਂ ਹਨ। ਇਹ ਨਿਯੂਕਤੀਆਂ ਸਿੰਡੀਕੇਟਵ ਲੋਂ ਨਵੰਬਰ 2017 ਵਿਚ ਕਾਇਮ ਕਮੇਟੀ ਦੀਆਂ ਸਿਫ਼ਾਰਸਾਂ ਦੇ ਆਧਾਰ 'ਤੇ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ 19 ਦਸੰਬਰ 2017 ਵਾਲੀ ਸਿੰਡੀਕੇਟ ਬੈਠਕ ਵਿਚ ਪ੍ਰਵਾਨਗੀ ਦਿਤੀ ਗਈ। ਇਨ੍ਹਾਂ ਨਿਯੁਕਤੀਆਂ ਨੂੰ ਹਾਲੇ ਸੈਨੇਟ ਦੀ ਪ੍ਰਵਾਨਗੀ ਮਿਲਣੀ ਬਾਕੀ ਹੈ। ਜਿਹੜੀਆਂ 18 ਚੇਅਰਾਂ 'ਤੇ ਨਿਯੁਕਤੀਆਂ ਗਈਆਂ ਹਨ, ਉਨ੍ਹਾਂ ਵਿਚ ਗੁਰੂ ਰਵੀਦਾਸ ਚੇਅਰ 'ਤੇ ਪ੍ਰੋ. ਗੁਰਪਾਲ ਸਿੰਘ ਸੰਧੂ, ਕੇ.ਐਲ. ਸਹਿਗਲ ਚੇਅਰ, ਜੋ ਸੰਗੀਤ ਵਿਭਾਗ 'ਚ ਹੈ 'ਤੇ ਪ੍ਰੋ. ਸੰਜੇ ਘੋਸ਼, ਲਾਅ ਵਿਭਾਗ 'ਚ ਕਾਇਮ ਦੋ ਚੇਅਰਾਂ 'ਤੇ ਕ੍ਰਮਵਾਰ ਪ੍ਰੋ. ਗੁਰਦਿਆਲ ਸਿੰਘ ਢਿੱਲੋਂ ਵਾਲੀ ਚੇਅਰ 'ਤੇ ਪ੍ਰੋ. ਰਣਬੀਰ ਕੌਰ ਭੰਗੂ ਅਤੇ ਮੇਹਰ ਚੰਦ ਮਹਾਜਨ ਚੇਅਰ 'ਤੇ ਪ੍ਰੋ. ਨਿਸ਼ਠਾ ਜਸਵਾਲ, ਪੰਜਾਬੀ ਵਿਭਾਗ ਦੀਆਂ ਤਿੰਨ ਚੇਅਰਾਂ 'ਤੇ ਸੇਖ਼ ਬਾਬਾ ਫ਼ਰੀਦ ਚੇਅਰ 'ਤੇ ਪ੍ਰੋ. ਸੁਖਦੇਵ ਸਿੰਘ, ਭਾਈ ਵੀਰ ਸਿੰਘ ਚੇਅਰ 'ਤੇ ਪ੍ਰੋ. ਉਮਾ ਸੇਠੀ, ਸ਼ਿਵ ਕੁਮਾਰ ਬਟਾਲਵੀ ਚੇਅਰ 'ਤੇ ਪ੍ਰੋ. 

ਯੋਗਰਾਜ ਅੰਗਰੀਸ਼, ਲਾਲਾ ਲਾਜਪਤ ਰਾਏ ਚੇਅਰ 'ਤੇ ਜੋ ਰਾਜਨੀਤੀ ਸ਼ਾਸਤਰ ਵਿਭਾਗ 'ਚ ਹੈ 'ਤੇ ਪ੍ਰੋ. ਸੰਜੇ ਚਤੁਰਵੇਦੀ, ਬਾਟਨੀ ਵਿਭਾਗ 'ਚ ਪੀ.ਐਨ. ਲਮਹਿਰਾ ਚੇਅਰ 'ਤੇ ਪ੍ਰੋ. ਏ.ਐਸ. ਆਹਲੂਵਾਲੀਆ, ਕਾਲੀਦਾਸ ਚੇਅਰ ਜੋ ਸੰਸਕ੍ਰਿਤ ਵਿਭਾਗ 'ਚ ਹੈ 'ਤੇ ਪ੍ਰੋ. ਸ਼ੰਕਰ ਝਾਅ, ਸਮਾਜ ਸ਼ਾਸਤਰ ਵਿਭਾਗ 'ਚ ਕਾਇਮ ਬਾਬਾ ਪ੍ਰਿਥਵੀ ਸਿੰਘ ਆਜ਼ਾਦ ਚੇਅਰ 'ਤੇ ਪ੍ਰੋ. ਸ਼ੈਰੀ ਸੱਭਰਵਾਲ, ਸਰੀਰਕ ਸਿਖਿਆ ਵਿਭਾਗ 'ਚ ਕਾਇਮ ਮੌਲਾਨਾ ਅਬੁਲ ਕਲਾਮ ਚੇਅਰ 'ਤੇ ਪ੍ਰੋ. ਗੁਰਮੀਤ ਸਿੰਘ, ਅੰਗਰੇਜ਼ੀ ਵਿਭਾਗ 'ਚ ਡਾ. ਮੁਲਕ ਰਾਜ ਅਨੰਦ ਚੇਅਰ 'ਤੇ ਪ੍ਰੋ. ਅਨਿਲ ਰੈਨਾ, ਅੰਗਰੇਜ਼ੀ ਗੋਲਡਨ ਜੁਬਲੀ ਚੇਅਰ ਜੋ ਸਰੋਜਨੀ ਨਾਇਡੂ ਦੇ ਨਾਮ 'ਤੇ ਹੈ ਉਪਰ ਪ੍ਰੋ. ਹਰਪ੍ਰੀਤ ਪਰੁਥੀ, ਹਿੰਦੀ ਵਿਭਾਗ 'ਚ ਮੁਨਸ਼ੀ ਪ੍ਰੇਮ ਚੰਦ ਚੇਅਰ 'ਤੇ ਪ੍ਰੋ. ਨੀਰਜਾ ਸੂਦ, ਜਿਆਲੌਜੀ ਵਿਭਾਗ 'ਚ ਜੀ.ਪੀ. ਸ਼ਰਮਾ ਚੇਅਰ 'ਤੇ ਪ੍ਰੋ. ਵੀ.ਐਲ. ਸ਼ਰਮਾ, ਯੂ.ਬੀ.ਐਸ. ਵਿਚ ਪੀ.ਐਲ. ਟੰਡਨ ਚੇਅਰ 'ਤੇ ਪ੍ਰੋ. ਦਿਨੇਸ਼ ਕੁਮਾਰ ਗੁਪਤਾ ਅਤੇ ਰਾਜਨੀਤੀ ਸ਼ਾਸਤਰ ਵਿਭਾਗ 'ਚ ਸ਼ਹੀਦ ਭਗਤ ਸਿੰਘ ਚੇਅਰ 'ਤੇ ਪ੍ਰੋ. ਰੌਣਕੀ ਰਾਮ 2 ਸਤੰਬਰ 2011 ਤੋਂ ਕੰਮ ਕਰ ਰਹੇ ਹਨ।ਯੂਨੀਵਰਸਟੀ ਦੇ ਉਪ-ਰਜਿਸਟਰਾਰ ਵਲੋਂ ਜਾਰੀ ਹੁਕਮਾਂ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਵਿਭਾਗ 'ਚ ਪ੍ਰੋਫ਼ੈਸਰ ਉਪਲਬੱਧ ਨਹੀਂ ਹੈ ਤਾਂ ਹੋਰ ਵਿਭਾਗ ਤੋਂ ਵੀ ਨਿਯੁਕਤੀ ਕੀਤੀ ਜਾ ਸਕਦੀ ਹੈ।