ਚੰਡੀਗੜ੍ਹ: ਪੰਜਾਬ ਯੂਨੀਵਰਸਟੀ ਸੈਨੇਟ ਦੀ ਅੱਜ ਹੋਈ ਵਿਸ਼ੇਸ਼ ਬੈਠਕ ਵਿਚ ਗ਼ੈਰ-ਸਰਕਾਰੀ ਕਾਲਜਾਂ ਵਿਚ ਪ੍ਰਿੰਸੀਪਲਾਂ ਨੂੰ 60 ਸਾਲ ਤੋਂ ਬਾਅਦ ਵੀ ਮੁੜ ਨਿਯੁਕਤ ਕਰਨ ਨੂੰ ਲੈ ਕੇ ਕਾਫ਼ੀ ਵਿਰੋਧ ਹੋਇਆ। ਪ੍ਰਿੰਸੀਪਲ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਇਸ 'ਤੇ ਮੁੜ ਨਜ਼ਰਸਾਨੀ ਹੋਣੀ ਚਾਹੀਦੀ ਹੈ।
ਪ੍ਰੋ. ਹਰਪ੍ਰੀਤ ਸਿੰਘ ਦੂਆ ਨੇ ਸਿਲੈਕਸ਼ਨ ਕਮੇਟੀਆਂ 'ਤੇ ਇਤਰਾਜ਼ ਉਠਾਇਆ ਜੋ ਅਜਿਹੀਆਂ ਨਿਯੁਕਤੀਆਂ ਨੂੰ ਮਨਜ਼ੂਰ ਕਰਦੀਆਂ ਹਨ। ਮੈਂਬਰ ਰਘੁਬੀਰ ਦਿਆਲ ਨੇ ਵੀ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਸਾਬਕਾ ਵੀ.ਸੀ. ਪ੍ਰੋ. ਆਰ.ਪੀ ਬਾਂਬੇ ਨੇ ਵਿਚਕਾਰਲੀ ਗੱਲ ਰੱਖ। ਉਨ੍ਹਾਂ ਕਿਹਾ ਕਿ ਤਜਰਬੇਕਾਰ ਪ੍ਰਿੰਸੀਪਲਾਂ ਨੂੰ ਮੁੜ ਨਿਯੁਕਤ ਕਰਨ ਵਿਚ ਕੋਈ ਨੁਕਸਾਨ ਨਹੀਂ। ਇਸ ਨਾਲ ਨਵੇਂ ਪ੍ਰਿੰਸੀਪਲਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ।
ਸੈਨੇਟ ਰਾਜਨੀਤੀ, ਕੰਮ ਕਾਜ ਤੇ ਭਾਰੂ: ਅੱਜ ਹੋਈ ਵਿਸ਼ੇਸ਼ ਬੈਠਕ ਵਿਚ ਕੋਈ ਕੰਮ ਕਾਜ ਨਹੀਂ ਹੋ ਸਕਿਆ ਕਿਉਂਕਿ ਸੈਨੇਟ ਵਿਚ ਮੈਂਬਰ ਸਿਆਸਤ ਕਰ ਰਹੇ ਹਨ। ਧੜੇਬਾਜ਼ੀ ਭਾਰੂ ਹੈ, ਅੱਜ ਜਿਹੜੇ ਮੁੱਦੇ ਨੂੰ ਲੈ ਕੇ ਹੰਗਾਮਾ ਹੋਇਆ। ਇਸ ਦਾ ਕਾਰਨ ਇਹ ਹੈ ਕਿ ਇਸ ਵੇਲੇ ਪ੍ਰੋ. ਨਵਦੀਪ ਗੋਇਲ ਅਪਣੇ ਵਿਰੋਧੀ ਗਰੁੱਪ ਅਸ਼ੋਕ ਗੋਇਲ 'ਤੇ ਭਾਰੂ ਪੈ ਰਿਹਾ ਹੈ। ਅੱਜ ਨਵਦੀਪ ਗੋਇਲ ਗਰੁੱਪ ਦੀ ਕੋਸ਼ਿਸ਼ ਸੀ ਕਿ ਪ੍ਰਿੰਸੀਪਲਾਂ ਨੂੰ ਮੁੜ-ਨਿਯੁਕਤੀ ਮਿਲਣੀ ਚਾਹੁੰਦੀ ਸੀ ਪਰ ਵਿਰੋਧ ਕਾਰਨ ਮੀਟਿੰਗ ਅੱਧ ਵਿਚਾਲੇ ਰਹੀ।
ਅਹਿਮ ਮੁੱਦੇ ਬਾਕੀ : ਸੈਨੇਟ ਨੇ ਵੀ.ਸੀ. 'ਤੇ ਲੱਗੇ ਸਰੀਰਕ ਸ਼ੋਸ਼ਣ ਦੀ ਜਾਂਚ ਲਈ ਕਮੇਟੀ ਨੂੰ ਪ੍ਰਵਾਨਗੀ ਦੇਣੀ ਸੀ ਜੋ ਰੋਲੇ-ਰੱਪੇ ਕਾਰਨ ਵਿਚਾਲੇ ਰਹਿ ਗਈ। ਦੂਜਾ ਕਰੈਡਿਟ ਬੇਸ ਸਿਸਟਮ ਲਾਗੂ ਹੋਣਾ ਸੀ ਜੋ ਵਿਚਾਲੇ ਰਹਿ ਗਿਆ।