ਚੰਡੀਗੜ੍ਹ, 2 ਸਤੰਬਰ (ਬਠਲਾਣਾ):
ਪੰਜਾਬ ਯੂਨੀਵਰਸਟੀ ਕੈਂਪਸ 'ਚ ਵਿਦਿਆਰਥੀ ਕੌਂਸਲ ਦੀਆਂ 7 ਸਤੰਬਰ ਨੂੰ ਹੋਣ ਵਾਲੀਆਂ
ਚੋਣਾਂ ਲਈ ਪ੍ਰਧਾਨਗੀ ਅਹੁਤੇ ਵਾਸਤੇ 2 ਕੁੜੀਆਂ ਸਮੇਤ 9 ਉਮੀਦਵਾਰ ਮੈਦਾਨ ਵਿਚ ਹਨ, ਜੋ
ਹੁਣ ਤਕ ਸੱਭ ਤੋਂ ਵੱਧ ਗਿਣਤੀ ਮੰਨੀ ਜਾ ਰਹੀ ਹੈ। ਇਸੇ ਤਰ੍ਹਾਂ ਮੀਤ ਪ੍ਰਧਾਨ ਲਈ 6,
ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਲਈ 10-10 ਉਮੀਦਵਾਰਾਂ ਸਮੇਤ ਚਾਰੇ ਅਹੁਦਿਆਂ ਲਈ
35 ਉਮੀਦਵਾਰ ਮੈਦਾਨ ਵਿਚ ਹਨ। ਬੀਤੇ ਦਿਨੀਂ 208 ਉਮੀਦਵਾਰਾਂ ਨੇ ਕਾਗ਼ਜ਼ ਭਰੇ ਸਨ।
ਸਨਿਚਰਵਾਰ ਨੂੰ ਨਾਂ ਵਾਪਸੀ ਮਗਰੋਂ ਉਮੀਦਵਾਰਾਂ ਦੀ ਗਿਣਤੀ ਕਾਫ਼ੀ ਘਟ ਗਈ। ਪ੍ਰਧਾਨਗੀ
ਅਹੁਦੇ ਲਈ ਪੁਸੁ ਗਠਜੋੜ ਦੇ ਕੁਲਦੀਪ ਸਿੰਘ, ਐਨ.ਐਸ.ਯੂ.ਆਈ. ਦੇ ਜਸ਼ਨ ਕੰਬੋਜ, ਸੋਈ ਦੇ
ਹਰਮਨ ਸਿੰਘ, ਐਸ.ਐਫ਼.ਆਈ. ਦੇ ਦਵਿੰਦਰ ਸਿੰਘ, ਏ.ਬੀ.ਵੀ.ਪੀ. ਦੇ ਅਵਿਨਾਸ਼ ਪਾਂਡੇ,
ਐਸ.ਐਫ਼.ਐਸ. ਦੀ ਹਸਨਪ੍ਰੀਤ ਕੌਰ ਮੁੱਖ ਹਨ। ਦੋ ਉਮੀਦਵਾਰ ਅਰਮਾਨ ਗੋਇਲ ਅਤੇ ਪ੍ਰਿਯੰਕਾ
ਅਜਿਹੇ ਹਨ, ਜਿਨ੍ਹਾਂ ਚਾਰੇ ਅਹੁਦਿਆਂ ਲਈ ਕਾਗ਼ਜ਼ ਭਰੇ ਹਨ। ਇਹ ਦੋਵੇਂ ਆਜ਼ਾਦ ਹਨ।
ਮੀਤ
ਪ੍ਰਧਾਨ ਦੇ ਅਹੁਦੇ ਲਈ ਕਰਨਵੀਰ ਸਿੰਘ (ਐਨ.ਐਸ.ਯੂ.ਆਈ.), ਨਿਧੀ ਲਾਂਬਾ
(ਸੀ.ਪੀ.ਐਸ.ਓ.), ਸ਼ਿਵ ਸੌਰਵ (ਐਸ.ਐਫ਼.ਐਸ.) ਅਤੇ ਤਨਵੀ (ਸੋਈ), ਸਕੱਤਰ ਦੇ ਅਹੁਦੇ ਲਈ
ਅਮਨਦੀਪ ਕੌਰ (ਪੀ.ਐਸ.ਯੂ. ਲਲਕਾਰ), ਰਣਜੀਤ ਸਿੰਘ (ਐਸ.ਐਫ਼.ਐਸ.), ਸੂਰਜੀ ਦਹੀਆ
(ਐਨ.ਐਸ.ਓ.) ਅਤੇ ਵਾਣੀ ਸੂਦ (ਐਨ.ਐਸ.ਯੂ.ਆਈ.)। ਇਸ ਤੋਂ ਇਲਾਵਾ ਰਜਤ ਸ਼ਰਮਾ, ਰਵਿੰਦਰ
ਸਿੰਘ, ਸਾਈ ਵਿਲਾਨੀ ਸਿੰਘ, ਅਰਮਾਨ ਗੋਇਲ ਅਤੇ ਪ੍ਰਿਯੰਕਾ, ਸੰਯੁਕਤ ਸਕੱਤਰ ਦੇ ਅਹੁਦੇ ਲਈ
ਅਸ਼ਿਸ਼ ਕੁਮਾਰ (ਐਚ.ਐਸ.ਏ.), ਇਜਿਆ ਸਿੰਘ (ਐਨ.ਐਸ.ਯੂ.ਆਈ.), ਕਰਨ ਗੋਇਲ (ਐਸ.ਐਫ਼.ਐਸ.),
ਕਰਨਬੀਰ ਸਿੰਘ ਰੰਧਾਵਾ (ਆਈ.ਐਸ.ਏ.)। ਇਸ ਤੋਂ ਇਲਾਵਾ ਪੂਨਮ ਰਾਣੀ, ਪ੍ਰਿਯੰਕਾ, ਰਜਤ
ਸ਼ਰਮਾ, ਸਚਿਤ ਖੰਨਾ, ਸੁਹੇਲ ਜੈਨ ਅਤੇ ਅਰਮਾਨ ਗੋਇਲ ਸ਼ਾਮਲ ਹਨ।
ਏ.ਬੀ.ਵੀ.ਪੀ.,
ਐਸ.ਐਫ਼.ਐਸ., ਐਨ.ਐਸ.ਯੂ.ਆਈ. ਇਕੱਲਿਆਂ ਚੋਣਾਂ ਲੜਨਗੀਆਂ, ਪੁਸੁ ਅਤੇ ਸੋਈ ਵਲੋਂ ਗਠਜੋੜ :
ਭਾਜਪਾ ਦੇ ਏ.ਬੀ.ਵੀ.ਪੀ. ਇਕੱਲਿਆਂ ਹੀ ਚੋਣ ਲੜ ਰਹੀ ਹੈ, ਉਹ ਵੀ ਸਿਰਫ਼ ਪ੍ਰਧਾਨਗੀ
ਅਹੁਦੇ ਲਈ। ਇਸੇ ਤਰ੍ਹਾਂ ਐਸ.ਐਫ਼.ਐਸ. ਭਾਵੇਂ ਚਾਰ ਸੀਟਾਂ 'ਤੇ ਹੀ ਚੋਣ ਲੜ ਰਹੀ ਹੈ ਪਰ
ਇਕੱਲੀ। ਐਨ.ਐਸ.ਯੂ.ਆਈ. ਵੀ ਇਕੱਲਿਆਂ ਹੀ ਚੋਣ ਲੜ ਰਹੀ ਹੈ।
ਪੁਸੁ ਵਲੋਂ ਗਠਜੋੜ:
ਪਿਛਲੇ ਸਾਲ ਦੀ ਜੇਤੂ ਪੁਸੁ ਪਾਰਟੀ ਨੇ ਜਿੱਤ ਬਰਕਰਾਰ ਰੱਖਣ ਲਈ ਤਿੰਨ ਹੋਰ ਸੰਗਠਨਾਂ
ਆਈ.ਐਸ.ਏ., ਪੀ.ਪੀ.ਐਸ.ਓ. ਅਤੇ ਐਨ.ਐਸ.ਓ. ਨਾਲ ਗਠਜੋੜ ਕੀਤਾ ਹੈ। ਚਾਰੇ ਪਾਰਟੀਆਂ ਨੇ
ਇਕ-ਇਕ ਸੀਟ ਲਈ ਹੈ। ਸੋਈ ਨੇ ਪੀ.ਯੂ.ਐਚ.ਐਚ. ਨਾਲ ਗਠਜੋੜ ਕੀਤਾ ਹੈ।