ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ 2017 ਲੜਕੀਆਂ ਦੀ ਆਜ਼ਾਦੀ ਤੇ ਸੁਰੱਖਿਆ ਅਹਿਮ ਮੁੱਦਾ

ਚੰਡੀਗੜ੍ਹ


ਚੰਡੀਗੜ੍ਹ, 4 ਸਤੰਬਰ (ਬਠਲਾਣਾ) : ਪੰਜਾਬ ਯੂਨੀਵਰਸਿਟੀ ਕੈਂਪਸ ਚੋਣਾਂ ਵਿਚ ਭਾਵੇਂ ਦਰਜਨ ਭਰ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ, ਪਰੰਤੂ ਲਗਭਗ ਸਾਰੀਆਂ ਜਥੇਬੰਦੀਆਂ ਕਈ ਮੁੱਦਿਆਂ 'ਤੇ ਇਕੋ-ਜਿਹੇ ਵਿਚਾਰ ਰਖਦੀਆਂ ਹਨ। ਜਿਵੇਂ ਕੈਂਪਸ ਵਿਚ ਪੜ੍ਹਦੀਆਂ ਲੜਕੀਆਂ ਲਈ ਘੁੰਮਣ-ਫ਼ਿਰਨ ਦੀ ਆਜ਼ਾਦੀ ਮੁੱਖ ਹੈ, ਕਿਉਂਕਿ ਇਸ ਸਮੇਂ ਰਾਤ ਨੂੰ 12 ਵਜੇ ਤਕ ਹੀ ਲੜਕੀਆਂ ਦੇ ਕੈਂਪਸ 'ਚ ਆਉਣਾ-ਜਾਣਾ ਹੈ। ਖ਼ਾਸ ਕਰ ਕੇ ਹੋਸਟਲਾਂ 'ਚ ਰਹਿਣ ਵਾਲੀਆਂ ਕੁੜੀਆਂ ਨੂੰ ਲੇਟ ਆਉਣ 'ਤੇ 500 ਰੁਪਏ ਤਕ ਦਾ ਜੁਰਮਾਨਾ ਅਤੇ ਭਾਰੀ ਪੁਛਗਿਛ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿੰਜਰਾ ਤੋੜ ਮੁਹਿੰਮ : ਖੱਬੇ ਪੱਖੀ ਐਸਐਫਐਸ ਪਾਰਟੀ ਵਲੋਂ ਪ੍ਰਧਾਨਗੀ ਦੀ ਚੋਣ ਲੜ ਰਹੀ ਹਸਨਪ੍ਰੀਤ ਕੌਰ ਦਾ ਕਹਿਦਾ ਹੈ ਕਿ ਲੜਕੀਆਂ ਦੇ ਹੋਸਟਲਾਂ 'ਚ ਦਾਖ਼ਲਾ 24 ਘੰਟੇ ਖੁਲ੍ਹਾ ਹੋਣਾ ਚਾਹੀਦਾ ਹੈ, ਐਨਾ ਹੀ ਨਹੀਂ ਯੂਨੀਵਰਸਿਟੀ ਦੀ ਸਰੀਰਕ ਸ਼ੋਸ਼ਣ ਵਿਰੋਧੀ ਕਮੇਟੀ 'ਚ ਵੀ ਵਿਦਿਆਰਥੀਆਂ ਦੀ ਸ਼ਮੂਲੀਅਤ ਹੋਣੀ ਚਾਹੀਦੀਹੈ। ਪੁਸੂ ਗਠਜੋੜ ਦੇ ਪ੍ਰਧਾਨਗੀ ਪਦ ਦੇ ਉਮੀਦਵਾਰ ਕੁਲਦੀਪ ਸਿੰਘ ਵੀ ਲਿੰਗ ਸਮਾਨਤਾ ਦੀ ਵਕਾਲਤ ਕਰਦੇ ਹਨ। ਐਨਐਸਯੂਆਈ ਦੇ ਜਸ਼ਨ ਕੰਬੋਜ਼ ਨੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ ਜੁਰਮਾਨਾ ਨੂੰ ਭ੍ਰਿਸ਼ਟਾਚਾਰ ਦਾ ਰੂਪ ਦਸਿਆ। ਐਸਐਫਆਈ ਦੇ ਦੇਵਿੰਦਰ ਸਿੰਘ ਵੀ ਲਿੰਗ ਭੇਦਭਾਵ ਦਾ ਵਿਰੋਧ ਕਰਦੇ ਹਨ, ਜਦਕਿ ਸੋਈ ਗਠਜੋੜ ਦੇ ਹਰਮਨ ਸਿੰਘ, ਮੁੰਡੇ ਅਤੇ ਕੁੜੀਆਂ ਦੋਵਾਂ ਲਈ ਪਾਬੰਦੀਆਂ ਦੀ ਮੰਗ ਕਰਦੇ ਹਨ। (ਬਾਕੀ ਸਫ਼ਾ 4 'ਤੇ)