ਚੰਡੀਗੜ੍ਹ, 17 ਅਕਤੂਬਰ (ਬਠਲਾਣਾ) : ਜੇ ਅਪਣੀ ਮਾਂ ਬੋਲੀ ਨੂੰ ਭੁੱਲ ਜਾਉਂਗੋ ਤਾਂ ਕੱਖਾਂ ਵਾਂਗ ਰੁਲ ਜਾਉਗੇ, ਦਾ ਨਾਹਰਾ ਬੁਲੰਦ ਕਰਦੇ ਹੋਏ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਇਕ ਰੋਸ ਮਾਰਚ ਵੀ.ਸੀ. ਦਫ਼ਤਰ ਤੋਂ ਲੈ ਕੇ ਵਿਦਿਆਰਥੀ ਕੇਂਦਰ ਤਕ ਕਢਿਆ। ਇਸ ਦੀ ਅਗਵਾਈ ਪ੍ਰੋ. ਧਰੇਨਵਰ ਰਾਉ ਕਰ ਰਹੇ ਸਨ ਜਿਨ੍ਹਾਂ ਪੰਜਾਬ ਲਿਖੀ ਦਾ 35 ਅੱਖ਼ਰੀ ਬੋਰਡ ਅਪਣੇ ਸਿਰ ਤੋਂ ਵੀ ਉਪਰ ਚੁਕਿਆ ਹੋਇਆ ਸੀ। ਇਸ ਤੋਂ ਪਹਿਲਾਂ ਪੰਜਾਬੀ ਵਿਭਾਗ ਤੋਂ ਐਮ.ਏ. ਭਾਗ ਦੂਜਾ ਦੀ ਪੜ੍ਹਾਈ ਕਰ ਰਹੇ ਮਹਿਤਾਬ ਸਿੰਘ ਨੇ ਅਪਣੇ ਸਾਥੀਆਂ ਸਮੇਤ ਵੀ.ਸੀ. ਦਫ਼ਤਰ ਅੱਗੇ ਧਰਨਾ ਦਿਤਾ। ਇਸ ਤੋਂ ਇਲਾਵਾ ਪੰਜਾਬੀ ਅਧਿਆਪਨ ਦੀ ਕਲਾਸ ਵੀ ਲਾਈ, ਜਿਸ ਵਿਚ ਵੀ.ਸੀ. ਪ੍ਰੋ. ਅਰੁਨ ਗਰੋਵਰ ਨੂੰ ਵੀ ਸੱਦਾ ਦਿਤਾ ਗਿਆ ਸੀ ਪਰ ਉਹ ਨਹੀਂ ਪੁੱਜੇ। ਉਨ੍ਹਾਂ ਦੀ ਕੁਰਸੀ ਵੀ ਬਕਾਇਦਾ ਰੱਖੀ ਹੋਈ ਸੀ। ਪੰਜਾਬੀ ਵਿਭਾਗ ਦੇ ਚੇਅਰਪਰਸਨ ਪ੍ਰੋ. ਯੋਗਰਾਜ ਅੰਗਰੀਸ਼ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਧਰਨੇ ਵਿਚੋਂ ਸ਼ਾਮਲ ਮਹਿਤਾਬ ਸਿੰਘ, ਪੀ.ਐਸ.ਯੂ. ਲਲਕਾਰ ਜਥੇਬੰਦੀ ਤੋਂ ਮਾਨਵ ਅਤੇ ਵਿਦਿਆਰਥੀ ਕੌਂਸਲ ਚੋਣਾਂ 'ਚ ਸਕੱਤਰ ਦੀ ਚੋਣ ਲੜ ਚੁਕੀ ਅਮਨਦੀਪ ਕੌਰ ਨੇ ਦਸਿਆ ਕਿ ਉਨ੍ਹਾਂ 11 ਅਕਤੂਬਰ ਨੂੰ ਲਿਖਤੀ ਰੂਪ ਵਿਚ ਵੀ.ਸੀ. ਡੀ.ਯੂ.ਆਈ. ਨੂੰ ਕਿਹਾ ਸੀ ਕਿ ਯੂਨੀਵਰਸਟੀ ਕੈਂਪਸ 'ਚ ਲਾਏ ਜਾ ਰਹੇ ਨਵੇਂ ਸਾਈਨ ਬੋਰਡਾਂ 'ਤੇ ਪੰਜਾਬ 'ਚ ਵੀ ਲਿਖਿਆ ਜਾਵੇ, ਜਿਵੇਂ ਪਹਿਲਾਂ ਲਿਖਿਆ ਜਾਂਦਾ ਸੀ। ਵਾਤਾਵਰਣ ਸ਼ੁੱਧਤਾ ਸਬੰਧੀ ਬੋਰਡ ਲਾਏ ਜਾ ਰਹੇ ਹਨ ਪਰ ਹਿੰਦੀ ਅਤੇ ਪੰਜਾਬੀ ਗ਼ਾਇਬ ਹੈ। ਇਨ੍ਹਾਂ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਮੰਗ 'ਤੇ ਕੋਈ ਕਾਰਵਾਈ ਨਾ ਕੀਤੇ ਜਾਣ ਕਰ ਕੇ ਉਨ੍ਹਾਂ ਨੂੰ ਅੱਜ ਰੋਸ ਮਾਰਚ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਸਾਬਕਾ ਵੀ.ਸੀ. ਪ੍ਰੋ. ਆਰ.ਸੀ. ਸੋਬਤੀ ਦੇ ਕਾਰਜਕਾਲ ਸਮੇਂ ਕੈਂਪਸ ਵਿਚ ਸਾਈਨਬੋਰਡ, ਤਿੰਨੇ ਭਾਸ਼ਾਵਾਂ ਵਿਚ ਲਿਖੇ ਗਏ ਸਨ ਜਿਸ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਸੀ।
ਐਸ.ਐਫ਼.ਐਸ. ਅਤੇ ਪੀ.ਐਸ.ਯੂ. ਲਲਕਾਰ ਹਮਾਇਤ 'ਚ : ਅੱਜ ਦੇ ਪ੍ਰੋਗਰਾਮ ਦੇ ਮੋਹਰੀ ਮਹਿਤਾਬ ਸਿੰਘ, ਐਸ.ਐਫ਼.ਐਸ. ਨਾਲ ਜੁੜੇ ਹੋਏ ਹਨ। ਐਸ.ਐਫ਼.ਐਸ. ਹਮੇਸ਼ਾ ਅਹਿਮ ਮੁੱਦਿਆਂ 'ਤੇ ਸੰਘਰਸ਼ ਕਰਦੀ ਰਹੀ ਹੈ। ਪੀ.ਐਸ.ਯੂ. ਲਲਕਾਰ ਦੇ ਨੇਤਾ ਵੀ ਧਰਨੇ ਵਿਚ ਸ਼ਾਮਲ ਰਹੇ। ਕਮੇਟੀ ਗਠਤ : ਡੀਨ ਯੂਨੀਵਰਸਟੀ (ਹਦਾਇਤਾਂ) ਮੈਡਮ ਮੀਨਾਕਸ਼ੀ ਮਲਹੋਤਰਾ ਨੇ ਦਸਿਆ ਕਿ ਇਯ ਮਾਮਲੇ 'ਤੇ ਕਮੇਟੀ ਬਣਾ ਦਿਤੀ ਗਈ ਹੈ, ਜਿਸ ਦੀ ਰੀਪੋਰਟ ਸਿੰਡੀਕੇਟ ਵਿਚ ਪੇਸ਼ ਕੀਤੀ ਜਾਵੇਗੀ ਅਤੇ ਅੰਤਮ ਫ਼ੈਸਲਾ ਲਵੇਗੀ ਕਿਉਂਕਿ ਖ਼ਰਚਾ ਵੀ ਹੋਣਾ ਹੈ। ਵੱਖ-ਵੱਖ ਜਥੇਬੰਦੀਆਂ ਦੀ ਹਮਾਇਤ : ਮਹਿਤਾਬ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਜਥੇਬੰਦੀਆਂ ਨੇ ਸਮਰਥਨ ਦਿਤਾ ਹੈ, ਜਿਸ ਵਿਚ ਵਿਦਿਆਰਥੀ ਜਥੇਬੰਦੀਆਂ ਐਸ.ਐਫ਼.ਐਸ., ਪੀ.ਐਸ.ਯੂ. ਲਲਕਾਰ, ਆਈ.ਐਸ.ਏ., ਵਾਈ.ਏ.ਆਈ. ਅਤੇ ਉਨ੍ਹਾਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਪੰਜਾਬੀ ਕਲਾਸ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ। ਖ਼ਰਚੇ ਦੀ ਪੇਸ਼ਕਸ਼ : ਯੂਨੀਵਰਸਟੀ ਵਲੋਂ ਕਮੇਟੀ ਬਣਾਏ ਜਾਣ ਨੂੰ ਮਹਿਤਾਬ ਸਿੰਘ ਨੇ ਕੰਮ ਲਟਕਾਉਣਾ ਦਸਿਆ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਉਹ ਕੋਲੋਂ ਖ਼ਰਚਾ ਕਰਨ ਨੂੰ ਤਿਆਰ ਹਨ, ਉਹ ਖ਼ੁਦ ਵੀ ਬੋਰਡ ਲਿਖ ਸਕਦੇ ਹਨ। ਵੀ.ਸੀ. ਦਫ਼ਤਰ ਅੱਗੇ ਲਾਏ ਧਰਨੇ ਨੂੰ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਸੁਖਦੇਵ ਸਿੰਘ ਸਿਰਸਾ ਅਤੇ ਡਾ. ਸਰਬਜੀਤ ਸਿੰਘ, ਪੰਜਾਬੀ ਵਿਭਾਗ ਨੇ ਵੀ ਸੰਬੋਧਨ ਕੀਤਾ।