ਪੀਜੀਆਈ 'ਚ ਲਗਾਤਾਰ ਵਧ ਰਹੀ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ ਸਹੂਲਤਾਂ ਦੀ ਘਾਟ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 25 ਦਸੰਬਰ (ਤਰੁਣ ਭਜਨੀ): ਪੀਜੀਆਈ ਵਿਚ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਆਲਮ ਇਹ ਹੈ ਕਿ ਪੀਜੀਆਈ ਵਿਚ ਹਰ ਸਾਲ ਲਗਭਗ 25 ਲੱਖ ਮਰੀਜ਼ ਅਪਣਾ ਇਲਾਜ ਕਰਵਾਉਣ ਆਉਂਦੇ ਹਨ। ਦੂਜੇ ਪਾਸੇ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ ਪੀਜੀਆਈ ਵਿਚ ਸਿਹਤ ਸਹੂਲਤਾਂ ਕਾਫ਼ੀ ਘਟ ਹਨ, ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ। ਗਰਮੀ ਹੋਵੇ ਜਾਂ ਹੋਵੇ ਠੰਢ ਹਰ ਮੌਸਮ ਵਿਚ ਮਰੀਜ਼ਾਂ ਨੂੰ ਐਮਰਜੈਂਸੀ ਦੇ ਬਾਹਰ ਸੋਂਦੇ ਹੋਏ ਵੇਖਿਆ ਜਾ ਸਕਦਾ ਹੈ। ਪੀਜੀਆਈ ਤੋਂ ਮਿਲੇ ਅੰਕੜਿਆਂ ਮੁਤਾਬਕ ਇਕੱਲੇ ਪੰਜਾਬ ਤੋਂ ਕਰੀਬ 10 ਲੱਖ ਮਰੀਜ ਹਰ ਸਾਲ ਇਥੇ ਇਲਾਜ ਲਈ ਆਉਂਦੇ ਹਨ ਅਤੇ ਹਰਿਆਣਾ ਦੂਜੇ ਸਥਾਨ 'ਤੇ ਹੈ। ਅਜਿਹੇ ਵਿਚ ਸਹੂਲਤਾਂ ਨੂੰ ਵਧਾਉਣਾ ਲਾਜ਼ਮੀ ਹੈ, ਤਾਕਿ ਲੋਕਾਂ ਨੂੰ ਬਿਹਤਰ ਇਲਾਜ ਮਿਲ ਸਕੇ। ਦੂਜੇ ਪਾਸੇ ਕਈ ਵੱਡੇ ਪ੍ਰੋਜੇਕਟ ਲਮਕੇ ਹੋਣ ਕਾਰਨ ਵੀ ਪੀਜੀਆਈ ਦਾ ਵਿਸਤਾਰ ਨਹੀ ਹੋ ਪਾ ਰਿਹਾ ਹੈ। ਇਸ ਸਮੇਂ ਆਲਮ ਇਹ ਹੈ ਕਿ ਪੀਜੀਆਈ ਵਿਚ ਕਰੀਬ 250 ਵੈਂਟੀਲੇਟਰ 

ਹਨ, ਪਰ ਮਰੀਜ਼ਾਂ ਦੀ ਭੀੜ ਨੂੰ ਵੇਖਦੇ ਹੋਏ ਇਹ ਗਿਣਤੀ ਕਾਫ਼ੀ ਘੱਟ ਹੈ। ਵੈਂਟੀਲੇਟਰ ਨੂੰ ਲੈ ਕੇ ਅਕਸਰ ਮਾਰਾਮਾਰੀ ਵਾਲੀ ਹਾਲਤ ਰਹਿੰਦੀ ਹੈ। ਸੌਣ ਲਈ ਕੋਈ ਥਾਂ ਨਾ ਹੋਣ ਤੇ ਮਰੀਜ਼ ਦੇ ਪਰਵਾਰ ਬਾਹਰ ਖੁਲ੍ਹੇ ਵਿਚ ਸੋਣ ਲਈ ਮਜਬੂਰ ਹਨ। ਇਕ ਅੰਦਾਜ਼ੇ ਮੁਤਾਬਕ ਐਮਰਜੈਂਸੀ ਅਤੇ ਆਈਸੀਯੂ ਵਿਚ 100 ਬੇਡ ਅਤੇ ਐਨੇ ਹੀ ਵੈਂਟੀਲੇਟਰ ਦੀ ਜ਼ਰੂਰਤ ਹੈ।
ਇਸ ਸਾਲ 14 ਸਤੰਬਰ ਤਕ 1930555 ਮਰੀਜ ਪੀ ਜੀ ਆਈ ਵਿਚ ਆਏ ਹਨ ਅਤੇ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸਾਲ 2016 ਵਿਚ ਕੁੱਲ 2515466 ਮਰੀਜ ਆਏ। ਜੇਕਰ ਅੰਤਰ ਕੱਢੀਏ ਤਾਂ ਹਰ ਮਹੀਨੇ 17502 ਮਰੀਜ ਪਿਛਲੇ ਸਾਲ ਦੀ ਮੁਕਾਬਲੇ ਵਿਚ ਵਧ ਮਰੀਜ ਪੀਜੀਆਈ ਆਏ ਹਨ। ਪੀਜੀਆਈ ਤੇ ਗੁਆਂਢੀ ਰਾਜਾਂ ਦੇ ਮਰੀਜਾਂ ਦਾ ਭਾਰ ਲਗਾਤਾਰ ਵਧ ਰਿਹਾ ਹੈ।