ਪ੍ਰੋ. ਰਾਉ ਨੇ ਵੀ.ਸੀ. ਲਿਖੀ ਚਿੱਠੀ - ਸਿੱਧੂ ਮੂਸੇਵਾਲਾ ਦੇ ਪ੍ਰੋਗਰਾਮ ਦੀ ਮੰਗੀ ਵੀਡੀਉ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 12 ਮਾਰਚ (ਬਠਲਾਣਾ) : ਲੱਚਰ, ਹਥਿਆਰੀ ਅਤੇ ਸ਼ਰਾਬੀ ਗੀਤਾਂ ਵਿਰੁਧ ਛੇੜੀ ਮੁਹਿੰਮ ਨੂੰ ਅੱਗੇ ਤੋਰਦਿਆਂ ਪ੍ਰੋ. ਧਰੇਨਵਰ ਰਾਉ ਨੇ ਅੱਜ ਪੰਜਾਬ ਯੂਨੀਵਰਸਟੀ ਦੇ ਵੀ.ਸੀ. ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ 14 ਮਾਰਚ ਨੂੰ 'ਝਨਕਾਰ' ਫ਼ੈਸਟੀਵਲ ਵਿਚ ਪ੍ਰੋਗਰਾਮ ਦੇਣ ਵਾਲੇ ਗਾਇਕ ਸਿੱਧੂ ਮੂਸੇਵਾਲ ਦੇ ਸਾਫ਼-ਸੁਥਰੇ ਗੀਤ ਗਾਉਣ ਅਤੇ ਉਨ੍ਹਾਂ ਗੀਤਾਂ ਦੀ ਵੀਡੀਉ ਪ੍ਰਦਾਨ ਕੀਤੀ ਜਾਵੇ ਤਾਂ ਕਿ ਇਸ ਨੂੰ ਕਾਨੂੰਨ ਦੀ ਅਦਾਲਤ ਵਿਚ ਪੇਸ਼ ਕੀਤਾ ਜਾ ਸਕੇ। ਪ੍ਰੋ. ਰਾਉ ਨੇ ਅਪੀਲ ਕੀਤੀ ਹੈ ਕਿ ਇਹ ਵੇਖਿਆ ਜਾਵੇ ਕਿ ਗਾਇਕ, ਸਾਫ਼-ਸੁਥਰੀ ਗਾਇਕੀ ਹੀ ਪੇਸ਼ ਕਰਨ।

ਪ੍ਰੋ. ਰਾਉ, ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਉਸ ਨੂੰ ਇਕ ਸ਼ਾਲ ਅਤੇ ਟੋਕਨ ਵੱਜੋਂ 35 ਰੁਪਏ (ਗੁਰਮੁਖੀ ਦੇ 35 ਅੱਖਰ) ਦੇ ਕੇ ਸਨਮਾਨਤ ਕਰ ਚੁਕੇ ਹਨ। ਪ੍ਰੋ. ਰਾਉ ਨੇ ਦੁਹਰਾਇਆ ਕਿ ਹਥਿਆਰੀ ਗੀਤਾਂ ਦੇ ਗਾਇਕਾਂ ਵਿਰੁਧ ਐਫ.ਆਰ.ਆਈ. ਦਰਜ ਕਰਵਾਈ ਜਾਵੇਗੀ।ਇਸ ਵਿਵਾਦ ਬਾਰੇ ਕੌਂਸਲ ਦੇ ਸੰਯੁਕਤ ਸਕੱਤਰ ਕਰਨਬੀਰ ਸਿੰਘ ਰੰਧਾਵਾ ਨੇ ਪ੍ਰੋ. ਰਾਉ ਦੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਦਸਿਆ ਕਿ ਉਨ੍ਹਾਂ ਦੇ ਜ਼ੁੰਮੇ 13 ਮਾਰਚ ਦਾ ਪ੍ਰੋਗਰਾਮ ਹੈ, ਜਿਸ ਵਿਚ ਸਾਫ਼-ਸੁਥਰੀ ਗਾਇਕੀ ਦੇ ਮਾਲਕ ਰਣਜੀਤ ਬਾਵਾ ਨੂੰ ਬੁਲਾਇਆ ਗਿਆ ਹੈ।