ਰਾਮ ਰਹੀਮ ਦੇ ਵਕੀਲ ਐੱਸ.ਕੇ. ਗਰਗ ਖਿਲਾਫ ਦਰਜ ਹੋਏ ਮਾਮਲੇ ਦੇ ਵਿਰੋਧ 'ਚ ਵਕੀਲਾਂ ਨੇ ਕੀਤੀ ਹੜਤਾਲ

ਚੰਡੀਗੜ੍ਹ

ਚੰਡੀਗੜ੍ਹ : ਰਾਮ ਰਹੀਮ ਦੇ ਵਕੀਲ ਐੱਸ.ਕੇ. ਗਰਗ ਦੇ ਖਿਲਾਫ ਪੰਚਕੂਲਾ ਪੁਲਸ ਵਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਨਰਾਜ਼ ਅੱਜ ਪੰਚਕੂਲਾ ਦੇ ਸਾਰੇ ਵਕੀਲ ਹੜਤਾਲ 'ਤੇ ਚਲੇ ਗਏ ਹਨ। ਪੰਚਕੂਲਾ ਦੇ ਸਾਰੇ ਵਕੀਲ ਵਰਕ ਸਸਪੈਂਡ ਕਰਕੇ ਵਕੀਲ ਐੱਸ.ਕੇ. ਗਰਗ ਦੇ ਖਿਲਾਫ ਦਰਜ ਹੋਏ ਮਾਮਲੇ ਨੂੰ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ। ਪੰਚਕੂਲਾ ਦੇ ਨਾਲ-ਨਾਲ ਮੋਹਾਲੀ ਅਤੇ ਚੰਡੀਗੜ੍ਹ ਦੇ ਵਕੀਲ ਵੀ ਹੜਤਾਲ ਕਰ ਰਹੇ ਹਨ। ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹੜਤਾਲ 'ਤੇ ਗਏ ਵਕੀਲਾਂ ਨੂੰ ਗੱਲਬਾਤ ਲਈ ਬੁਲਾਇਆ ਹੈ।