ਰਾਸ਼ਟਰਪਤੀ ਦਾ ਚੰਡੀਗੜ੍ਹ ਪੁੱਜਣ 'ਤੇ ਤਿੰਨ ਸੂਬਿਆਂ ਦੇ ਰਾਜਪਾਲਾਂ ਵਲੋਂ ਸਵਾਗਤ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 27 ਫ਼ਰਵਰੀ (ਤਰੁਣ ਭਜਨੀ): ਰਾਸ਼ਟਰਪਤੀ ਬਣਨ ਤੋਂ ਬਾਅਦ ਰਾਮਨਾਥ ਕੋਵਿੰਦ ਪਹਿਲੀ ਵਾਰ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ। ਚੰਡੀਗੜ੍ਹ ਏਅਰਪੋਰਟ 'ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰਿਆ ਦੇਵਵਰਤ ਅਤੇ ਯੂਟੀ ਦੇ ਉੱਚ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਰਾਸ਼ਟਰਪਤੀ ਪੰਜਾਬ ਰਾਜ-ਭਵਨ ਵਿਚ ਠਹਿਰਨਗੇ। ਮੰਗਲਵਾਰ ਪਹਿਲਾਂ ਰਾਸ਼ਟਰਪਤੀ ਦੀ ਰਾਕ ਗਾਰਡਨ ਜਾਣ ਦੀ ਵੀ ਯੋਜਨਾ ਸੀ ਅਤੇ ਇਸ ਸਬੰਧੀ ਪ੍ਰਸ਼ਾਸਨ ਨੇ ਰਾਕ ਗਾਰਡਨ ਵਿਚ ਤਿਆਰੀਆਂ ਵੀ ਸ਼ੁਰੂ ਕਰ ਦਿਤੀਆਂ ਸਨ ਪਰ ਇਸ ਪ੍ਰੋਗਰਾਮ ਨੂੰ ਅਚਾਨਕ ਰੱਦ ਕਰ ਦਿਤਾ ਗਿਆ। ਰਾਸ਼ਟਰਪਤੀ ਬੁਧਵਾਰ ਨੂੰ ਪੰਜਾਬ ਰਾਜ ਭਵਨ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਖ਼ਾਸ ਸ਼ਖ਼ਸੀਅਤਾਂ ਨਾਲ ਨਾਸ਼ਤਾ ਕਰਨਗੇ।