ਰੇਹੜੀ-ਫੜ੍ਹੀ ਵਾਲਿਆਂ ਦੇ ਮੁੜ ਵਸੇਬੇ ਦਾ ਕੰਮ ਨਵੰਬਰ ਤਕ ਹੋਵੇਗਾ ਪੂਰਾ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 25 ਅਕਤੂਬਰ (ਸਰਬਜੀਤ ਢਿੱਲੋਂ) : ਮਿਊਂਸੀਪਲ ਕਾਰਪੋਰੇਸ਼ਨ ਸ਼ਹਿਰ ਦੇ 20 ਹਜ਼ਾਰ ਦੇ ਕਰੀਬ ਸਟਰੀਟ ਵੈਂਡਰਾਂ ਨੂੰ ਨਵੰਬਰ ਤਕ ਵੈਂਡਿੰਗ ਜ਼ੋਨ ਬਣਾ ਕੇ ਮੁੜ ਵਸਾਉਣ ਦਾ ਕੰਮ ਪੂਰਾ ਕਰ ਲਵੇਗੀ। ਮਿਊਂਸੀਪਲ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਵਾਰਡ ਨੰਬਰ-1 ਤੋਂ 11 ਤਕ ਵੈਂਡਰਾਂ ਦੀ ਪੜਤਾਲ ਚਾਲੂ ਹੋਣ ਮਗਰੋਂ ਉਨ੍ਹਾਂ ਨੂੰ ਪੱਕੇ ਸਥਾਨ ਦੇਣ ਦੀ ਸ਼ੁਰੂਆਤ ਕੀਤੀ ਜਾ ਚੁਕੀ ਹੈ। ਦੱਸਣਯੋਗ ਹੈ ਕਿ ਨਗਰ ਨਿਗਮ ਕੋਲ 21 ਹਜ਼ਾਰ ਦੇ ਕਰੀਬ ਵੈਂਡਰਾਂ ਦੀ ਸੂਚੀ ਹੈ।