ਰੋਜ਼ ਫੈਸਟੀਵਲ 'ਚ ਮੀਂਹ ਨੇ ਅਟਕਾਇਆ ਰੋੜਾ, ਚੌਪਰ ਰਾਈਡ ਟਿਕਟ ਦੀ ਕੀਮਤ ਹੋਈ ਘੱਟ

ਚੰਡੀਗੜ੍ਹ, ਚੰਡੀਗੜ੍ਹ

ਸ਼ੁੱਕਰਵਾਰ ਨੂੰ 140 ਲੋਕਾਂ ਨੇ ਚੁੱਕਿਆ ਸੀ ਮਜ਼ਾ

ਚੰਡੀਗੜ੍ਹ : ਤਿੰਨ ਦਿਨਾਂ ਰੋਜ਼ ਫੈਸਟੀਵਲ 'ਚ ਸ਼ਨੀਵਾਰ ਸਵੇਰੇ ਮੀਂਹ ਨੇ ਰੁਕਾਵਟ ਪਾ ਦਿੱਤੀ। ਚੌਪਰ ਰਾਈਡ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਅਤੇ 11 ਵਜੇ ਤੱਕ ਸਿਰਫ ਪੰਜ ਵਾਰ ਹੀ ਚੌਪਰ ਨੇ ਉਡ਼ਾਨ ਭਰੀ। ਧਿਆਨ ਯੋਗ ਹੈ ਕਿ ਕੰਪਨੀ ਨੇ ਹਾਲਾਂਕਿ ਚੌਪਰ ਰਾਈਡ ਲਈ ਟਿਕਟ ਦੀ ਕੀਮਤ 2380 ਤੈਅ ਕੀਤੀ ਹੋਈ ਹੈ, ਪਰ ਲੋਕਾਂ ਨੂੰ ਸਵੇਰੇ ਲੁਭਾਉਣ ਲਈ ਕੰਪਨੀ ਨੇ ਚੌਪਰ ਰਾਈਡ ਦੀ ਟਿਕਟ ਦੀ ਕੀਮਤ ਘਟਾ ਕੇ 1800 ਰੁਪਏ ਕਰ ਦਿੱਤੀ ਹੈ। 

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ 21 ਵਾਰ ਚੌਪਰ ਨੇ ਉਡ਼ਾਨ ਭਰੀ ਸੀ ਅਤੇ ਇਸ ਦੌਰਾਨ ਕੁਲ 140 ਲੋਕਾਂ ਨੇ ਰਾਈਡ ਦਾ ਮਜ਼ਾ ਚੁੱਕਿਆ ਸੀ। ਚੌਪਰ ਰਾਈਡ ਸੈਕਟਰ - 17 ਪਰੇਡ ਗਰਾਉਂਡ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦੌਰਾਨ ਸਵਾਰੀ ਕਰਨ ਵਾਲੇ ਲੋਕਾਂ ਨੂੰ ਅਸਮਾਨ ਤੋਂ ਰਾਕ ਗਾਰਡਨ, ਹਾਈਕੋਰਟ, ਸੁਖਨਾ ਲੇਕ ਅਤੇ ਰੋਜ਼ ਗਾਰਡਨ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਸ਼ੁੱਕਰਵਾਰ ਨੂੰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ 'ਚ ਸਲਾਹਕਾਰ ਪਰਿਮਲ ਰਾਏ, ਮੇਅਰ ਇੰਦਰ ਮੋਦਗਿਲ ਅਤੇ ਹੋਰ ਅਧਿਕਾਰੀਆਂ ਨੇ ਰਾਈਡ ਦਾ ਆਨੰਦ ਮਾਣਿਆ ਸੀ।