ਸਦਨ ਨੂੰ ਬਦਨੌਰ ਨੇ ਕੀਤਾ ਸੰਬੋਧਨ

ਚੰਡੀਗੜ੍ਹ

ਸ਼ਹਿਰ ਦੇ ਸੁੰਦਰੀਕਰਨ ਤੇ ਲੋਕਾਂ ਦੀਆਂ ਉਮੀਦਾਂ 'ਤੇ ਖ਼ਰੇ ਉਤਰਨ ਦਾ ਦਿਤਾ ਸੰਦੇਸ਼

ਸ਼ਹਿਰ ਦੇ ਸੁੰਦਰੀਕਰਨ ਤੇ ਲੋਕਾਂ ਦੀਆਂ ਉਮੀਦਾਂ 'ਤੇ ਖ਼ਰੇ ਉਤਰਨ ਦਾ ਦਿਤਾ ਸੰਦੇਸ਼
ਚੰਡੀਗੜ੍ਹ, 29 ਜਨਵਰੀ (ਬਠਲਾਣਾ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਜਨਰਲ ਹਾਊਸ ਦੀ ਮੀਟਿੰਗ ਨਵੇਂ ਚੁਣੇ ਗਏ ਮੇਅਰ ਦਿਵੇਸ਼ ਮੋਦਗਿਲ ਦੇ ਕਾਰਜਕਾਲ ਦੀ ਪਹਿਲੀ ਬੁਲਾਈ ਗਈ ਸੀ, ਜਿਸ ਨੂੰ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਦੇ ਪ੍ਰਸ਼ਾਸਕ ਵੀ.ਪੀ. ਬਦਨੌਰ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਨੂੰ ਚੰਡੀਗੜ੍ਹ ਦੀ ਇਕੋ-ਇਕ ਤੇ ਚੋਣੀ ਹੋਈ ਸੰਸਥਾ ਕਰਾਰ ਦਿੰਦਿਆਂ ਚੰਡੀਗੜ੍ਹ ਸ਼ਹਿਰ ਨੂੰ 

ਯੋਜਨਾਬੱਧ ਢੰਗ ਨਾਲ ਵਿਕਸਤ ਕਰ ਕੇ ਵੱਧ ਤੋਂ ਵੱਧ ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਉਣ ਲਈ ਨਵੇਂ ਨਵੇਂ ਚੁਣੇ ਕੌਂਸਲਰਾਂ ਅਤੇ ਮੇਅਰ ਦਿਵਸ਼ ਮੋਦਗਿਲ ਕੋਲੋਂ ਚੰਗੀ ਉਮੀਦ ਪ੍ਰਗਟਾਈ। ਸ੍ਰੀ ਬਦਨੌਰ ਨੇ ਅਪਣੇ 10 ਸਫ਼ਿਆਂ ਦੇ ਭਾਸ਼ਨ 'ਚ ਨਗਰ ਨਿਗਮ ਵਲੋਂ 'ਸਮਾਰਟ ਸਿਟੀ' ਸਮੇਤ ਅਨੇਕਾਂ ਅਧੂਰੇ ਅਤੇ ਨਵੇਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਅਤੇ ਵਿਤੀ ਪੱਖੋਂ ਆਤਮ ਨਿਰਭਰ ਹੋਣ ਲਈ ਜ਼ੋਰ ਦਿਤਾ।