ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦੇ ਕੇ ਫ਼ਿਲਮੀ ਕਾਰੋਬਾਰ ਪਿਛੇ ਛਡਿਆ : ਕਿਰਨ ਖੇਰ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 29  ਨਵੰਬਰ (ਸਰਬਜੀਤ ਢਿੱਲੋਂ) : ਸ਼ਹਿਰ ਦੀ ਸੰਸਦ ਮੈਂਬਰ ਬਣਨ ਤੋਂ ਬਾਅਦ ਅਪਣਾ ਫ਼ਿਲਮੀ ਟੀ.ਵੀ. ਕਾਰੋਬਾਰ ਨੂੰ ਪਿੱਛੇ ਛੱਡ ਕੇ ਸਾਰਾ ਸਮਾਂ ਚੰਡੀਗੜ੍ਹ ਵਾਸੀਆਂ ਦੀ ਸੇਵਾ ਨੂੰ ਹੀ ਸਮਰਪਤ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦੇ ਵਿਕਾਸ ਲਈ ਲੜਦੀ ਆ ਰਹੀ ਹੈ, ਜਿਸ ਵਿਚ ਅਹਿਮ ਮੁੱਦਿਆਂ- ਲੀਜ਼ ਹੋਲਡ ਫ਼ਰੀ ਕਰਨ, ਟ੍ਰੈਫ਼ਿਕ ਦੀ ਸਮੱਸਿਆ ਦੇ ਕੰਟਰੋਲ ਲਈ ਫ਼ਲਾਈਓਵਰ ਬਣਾਉਣ ਅਤੇ ਸ਼ਹਿਰ ਵਿਚ ਔਰਤਾਂ ਦੀ ਸੁਰੱਖਿਆ 'ਚ ਪ੍ਰਸ਼ਾਸਕ ਸੁਧਾਰ ਕਰਨ ਲਈ ਪੂਰੀ ਵਾਹ ਲਾ ਰਹੀ ਹੈ। ਜਦਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ  ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਹਮੇਸ਼ਾ ਲੋਕਾਂ ਨੂੰ ਲਾਰੇ ਲੱਪੇ ਲਾ ਕੇ ਹੀ 15 ਸਾਲਾਂ ਤਕ ਕੁਰਸੀ ਕਾਇਮ ਰੱਖਣ ਨੂੰ ਤਰਜੀਹ ਦਿਤੀ ਸੀ। ਇਹ ਵਿਚਾਰ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਪ੍ਰੈੱਸ ਕਲੱਬ ਚੰਡੀਗੜ੍ਹ ਵਲੋਂ ਦੁਪਹਿਰ ਕਰਵਾਏ ਮੀਟ ਦਾ ਪ੍ਰੈੱਸ ਪ੍ਰੋਗਰਾਮ ਵਿਚ ਪ੍ਰਗਟ ਕੀਤੇ।