ਸਰਾਉ ਹੋਟਲ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਪਤਨੀ ਦੀ ਹਤਿਆ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ, 18 ਅਕਤੂਬਰ (ਗੁਰਮੁਖ ਵਾਲੀਆ): ਫ਼ੇਜ਼-10 ਵਿਚ ਸਥਿਤ ਹੋਟਲ ਸਰਾਓ ਦੇ ਮਾਲਕ ਨਿਰੰਕਾਰ ਸਿੰਘ (60) ਨੇ ਅੱਜ ਅਪਣੇ ਨਾਲ ਕਾਰ ਵਿਚ ਜਾ ਰਹੀ ਅਪਣੀ ਪਤਨੀ ਕੁਲਵੰਤ ਕੌਰ ਨਾਲ ਹੋਈ ਬਹਿਸ ਤੋਂ ਬਾਅਦ ਉਸ ਦੇ ਸਿਰ ਵਿਚ ਗੋਲੀਆਂ ਮਾਰ ਦਿਤੀਆਂ ਜਿਸ ਕਾਰਨ ਕੁਲਵੰਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ।