ਸਿਆਲ ਦੀ ਪਹਿਲੀ ਬਾਰਸ਼ ਨੇ ਕਰਵਾਇਆ ਠੰਢ ਦਾ ਅਹਿਸਾਸ

ਚੰਡੀਗੜ੍ਹ

ਚੰਡੀਗੜ੍ਹ, 12 ਦਸੰਬਰ (ਤਰੁਣ ਭਜਨੀ): ਸ਼ਹਿਰ ਵਿਚ ਸੋਮਵਾਰ ਸਵੇਰ ਤੋਂ ਸ਼ੁਰੂ ਹੋਈ ਬਾਰਸ਼ ਮੰਗਲਵਾਰ ਸਵੇਰ ਤਕ ਜਾਰੀ ਰਹੀ। ਜਿਸ ਨਾਲ ਤਾਪਮਾਨ 4 ਤੋਂ ਡਿਗਰੀ ਹੇਠਾਂ ਡਿੱਗ ਗਿਆ। ਲੋਕਾਂ ਨੂੰ ਸਿਆਲ ਦੀ ਠੰਢ ਦਾ ਅਹਿਸਾਸ ਹੋਇਆ ਅਤੇ ਲੋਕਾਂ ਨੇ ਗਰਮ ਕਪੜੇ ਕੱਢ ਲਏ। ਦੂਜੇ ਪਾਸੇ ਮੌਸਮ ਵਿਚ ਆਏ ਇਸ ਬਦਲਾਅ ਦਾ ਲੋਕਾਂ ਨੇ ਪੂਰਾ ਅੰਨਦ ਲਿਆ। ਲੋਕੀ ਸੁਖਨਾ ਝੀਲ 'ਤੇ ਮੌਸਮ ਦਾ ਨਜ਼ਾਰਾ ਲੈਣ ਲਈ ਪੁੱਜੇ।

 ਸ਼ਹਿਰ 'ਚ ਸੋਮਵਾਰ ਹੋਈ ਸੀਜ਼ਨ ਦੀ ਪਹਿਲੀ ਬਾਰਸ਼ ਨੇ ਮੌਸਮ ਠੰਢਾ ਕਰ ਦਿਤਾ ਹੈ। ਸਵੇਰੇ ਸ਼ੁਰੂ ਹੋਈ ਬਾਰਸ਼ ਰਾਤ ਤਕ ਜਾਰੀ ਰਹੀ। ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਨਾਲ ਮੰਗਲਵਾਰ ਵੀ ਅਜਿਹਾ ਹੀ ਮੌਸਮ ਰਿਹਾ ਹੈ। ਇਸ ਨਾਲ ਪਹਾੜਾਂ ਵਿਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆ ਵਿਚ ਮੀਂਹ ਪਿਆ ਅਤੇ ਮੌਸਮ ਠੰਢਾ ਹੋ ਗਿਆ। ਚੰਡੀਗੜ੍ਹ ਸਮੇਤ ਪੂਰੇ ਉੱਤਰ ਭਾਰਤ ਵਿਚ ਸੋਮਵਾਰ ਨੂੰ ਚੰਗੀ ਬਾਰਸ਼ ਪਈ। ਮੰਗਲਵਾਰ ਵੀ ਬਦਲ ਛਾਏ ਰਹੇ। ਹਾਲਾਂਕਿ ਕੁੱਝ ਥਾਵਾਂ 'ਤੇ ਹਲਕਾ ਮੀਂਹ ਵੀ ਪਿਆ। ਮੀਂਹ ਤੋਂ ਬਾਅਦ ਦਿਨ ਅਤੇ ਰਾਤ ਦੇ ਤਾਪਮਾਨ ਵਿਚ ਤਿੰਨ ਤੋਂ ਚਾਰ ਡਿਗਰੀ ਦੀ ਗਿਰਾਵਟ ਵੇਖੀ ਗਈ ਹੈ।  ਮੰਗਲਵਾਰ ਨੂੰ ਉਪਰਲਾ ਤਾਪਮਾਨ 18.1 ਡਿਗਰੀ ਅਤੇ ਹੇਠਲਾ 13.9 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹਿਰ 'ਚ 91 ਐਮ.ਐਮ. ਬਾਰਸ਼ ਰੀਕਾਰਡ ਕੀਤੀ ਗਈ। ਮੀਂਹ ਤੋਂ ਬਾਅਦ ਮੈਦਾਨੀ ਇਲਾਕਿਆਂ ਵਿਚ ਕੋਹਰਾ ਆ ਸਕਦਾ ਹੈ। ਇਸ ਨਾਲ ਠੰਢ ਵੀ ਵਧੇਗੀ।