ਐਸ.ਏ.ਐਸ. ਨਗਰ, 28 ਅਗੱਸਤ
(ਸੁਖਦੀਪ ਸਿੰਘ ਸੋਈ) : ਮੁਹਾਲੀ ਸਥਿਤ ਫ਼ੇਜ਼-6 ਦੇ ਸਰਕਾਰੀ ਸਿਵਲ ਹਸਪਤਾਲ 'ਚ ਪੀਣ ਵਲੇ
ਪਾਣੀ ਦੀ ਸਪਲਾਈ ਪਿਛਲੇ ਕੁੱਝ ਦਿਨਾਂ ਤੋਂ ਨਾ ਹੋਣ ਕਾਰਨ ਜਿੱਥੇ ਹਸਪਤਾਲ ਆਉਣ ਜਾਣ ਵਾਲੇ
ਮਰੀਜ਼ਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਉਥੇ ਸਿਵਲ ਹਸਪਤਾਲ 'ਚ ਦਾਖ਼ਲ ਮਰੀਜ਼ਾਂ
ਨੂੰ ਵੀ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਜਿਥੇ ਮਰੀਜ਼ ਪ੍ਰੇਸ਼ਾਨ ਹਨ, ਉਥੇ ਉਨ੍ਹਾਂ ਨਾਲ
ਆਏ ਉਨ੍ਹ²ਾਂ ਦੇ ਅਟੈਡੈਂਟ ਵੀ ਪ੍ਰੇਸ਼ਾਨ ਹੋ ਰਹੇ ਹਨ।
ਵਰਣਨਯੋਗ ਹੈ ਕਿ ਬੀਤੇ ਦਿਨੀ
ਫੇਜ਼ 6 ਦੇ ਮਿਊਂਸਪਲ ਕੌਂਸਲਰ ਆਰ.ਪੀ ਸ਼ਰਮਾ ਵਲੋਂ ਨਗਰ ਨਿਗਮ ਦਫ਼ਤਰ ਤੋਂ ਪਾਣੀ ਦੇ ਟੈਂਕਰ
ਮੰਗਵਾ ਕੇ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਨੂੰ ਪਾਣੀ ਮੁਹਈਆ ਕਰਵਾਇਆ ਸੀ, ਜਿਸ ਨਾਲ ਮਰੀਜ਼ਾਂ
ਦੀ ਪ੍ਰੇਸ਼ਾਨੀ ਨੂੰ ਦੂਰ ਕਰਵਾਇਆ ਸੀ ਜਿਥੇ ਹਸਪਤਾਲ 'ਚ ਪੀਣ ਵਾਲੇ ਪਾਣੀ ਦੀ ਘਾਟ ਸੀ,
ਉਥੇ ਨਾਲ ਹੀ ਹਸਪਤਾਲ 'ਚ ਬਣੇ ਪਖ਼ਾਨਿਆਂ ਤੇ ਬਾਥਰੂਮਾਂ 'ਚ ਪਾਣੀ ਨਾ ਹੋਣ ਕਾਰਨ ਮਰੀਜ਼ਾਂ
ਤੇ ਉਨ੍ਹਾਂ ਨਾਲ ਆਏ ਹੋਏ ਅਟੈਡੈਂਟਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ
ਸੀ।
ਇਸ ਮਾਮਲੇ ਸਬੰਧੀ ਜਦੋਂ ਸਿਵਲ ਸਰਜਨ ਰੀਟਾ ਭਾਰਦਵਾਜ ਨਾਲ ਗੱਲ ਕੀਤੀ ਸੀ ਤਾਂ
ਉੁਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪਬਲਿਕ ਹੈਲਥ ਦੇ ਅਫ਼ਸਰਾਂ ਨਾਲ ਗੱਲਬਾਤ ਕਰਕੇ ਫ਼ੈਸਲਾ
ਕਰ ਕੇ ਪਾਣੀ ਦੀ ਸਪਲਾਈ ਦਾ ਜਲਦ ਤੋਂ ਜਲਦ ਇਸ ਦਾ ਹੱਲ ਕਰਨਗੇ ਤਾਂ ਜੋ ਹਸਪਤਾਲ 'ਚ ਦਾਖ਼ਲ
ਮਰੀਜ਼ਾਂ ਦੀ ਦੁਰਦਸ਼ਾ ਠੀਕ ਹੋ ਸਕੇ। ਸਿਵਲ ਸਰਜਨ ਨੂੰ ਸਿਵਲ ਹਸਪਤਾਲ ਦੇ ਨਾਲ ਲੱਗਦੇ
ਮੈਕਸ ਹਸਪਤਾਲ ਨੂੰ ਪਾਣੀ ਦੀ ਸਪਲਾਈ ਸਬੰਧੀ ਪੁੱਛੇ ਸੁਆਲ 'ਤੇ ਉਨ੍ਹਾਂ ਕਿਹਾ ਕਿ ਪਾਣੀ
ਦੀ ਪਾਈਪ ਜ਼ਮੀਨ ਹੇਠਾਂ ਹੋਣ ਕਾਰਨ ਉਨ੍ਹਾਂ ਪਾਸਾ ਵੱਟਿਆ ਸੀ ਕਿ ਉਹ ਇਸ ਦੀ ਜਾਂਚ ਕਰਵਾ
ਕੇ ਮੈਕਸ ਹਸਪਤਾਲ 'ਚ ਜਾ ਰਹੀ ਪਾਣੀ ਦੀ ਸਪਲਾਈ ਰੁਕਵਾਕੇ ਸਿਵਲ ਹਸਪਤਾਲ ਨੂੰ ਪਾਣੀ
ਮੁਹਈਆ ਕਰਵਾਉੁਣਗੇ। (ਬਾਕੀ ਸਫਾ 4 'ਤੇ)