ਚੰਡੀਗੜ੍ਹ, 31 ਜਨਵਰੀ (ਤਰੁਣ ਭਜਨੀ): ਸੈਕਟਰ-20 ਸਥਿਤ ਇਕ ਗਿਫ਼ਟ ਅਤੇ ਆਇਸਕਰੀਮ ਦੇ ਸ਼ੋਅਰੂਮ ਦੇ ਭਿਆਨਕ ਅੱਗ ਲੱਗ ਗਈ। ਘਟਨਾ ਵਿਚ ਸ਼ੋਅਰੂਮ ਦਾ ਸਮਾਨ ਅੱਗ ਦੀ ਭੇਂਟ ਚੜ੍ਹ ਗਿਆ। ਹਾਲਾਂਕਿ ਇਸ ਵਿਚ ਕਿਸੇ ਜਾਨੀ ਨੁਕਸਾਨ ਹੋਣ ਦਾ ਸਮਾਚਾਰ ਨਹੀਂ ਹੈ। ਘਟਨਾ ਸਵੇਰੇ ਲਗਭਗ 7 ਵਜੇ ਦੀ ਹੈ। ਜਦ ਸ਼ੋਅਰੂਮ ਤੋਂ ਧੂੰਆਂ ਉਡਦਾ ਵੇਖ ਲੋਕਾਂ ਨੇ ਇਸ
ਦੀ ਸੂਚਨਾ ਸ਼ੋਅਰੂਮ ਦੇ ਉਪਰ ਰਹਿਣ ਵਾਲੇ ਮਾਲਕ ਡਾ. ਜਸਕਿਰਣ ਸਿੰਘ ਨੂੰ ਦਿਤੀ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਫ਼ਾਇਰ ਬ੍ਰਿਗੇਡ ਨੂੰ ਦਿਤੀ ਗਈ। ਮੌਕੇ 'ਤੇ ਸੈਕਟਰ-17, 32 ਅਤੇ ਉਦਯੋਗਿਕ ਫ਼ਾਇਰ ਦਫ਼ਤਰ ਤੋਂ ਤਿੰਨ ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਪੁੱਜੀਆਂ। ਲਗਭਗ 10 ਵਜੇ ਤਕ ਅੱਗ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ। ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਆਈਸਕਰੀਮ ਫ਼ਰਿਜ਼ ਅਤੇ ਗਿਫ਼ਟ ਆਇਟਮਾਂ ਨੂੰ ਅੱਗ ਲੱਗ ਗਈ।