ਤਾਨੀਆ ਬਣੀ ਮਿਸ ਫ਼ਰੈਸ਼ਰ

ਚੰਡੀਗੜ੍ਹ, ਚੰਡੀਗੜ੍ਹ



ਚੰਡੀਗੜ੍ਹ, 6 ਸਤੰਬਰ (ਬਠਲਾਣਾ) : ਸਥਾਨਕ ਸਰਕਾਰੀ ਗਰਲਜ਼ ਕਾਲਜ ਸੈਕਟਰ 11 ਵਿਖੇ ਬੀਸੀਏ ਦੀ ਫ਼ਰੈਸ਼ਰ ਪਾਰਟੀ ਕੀਤੀ ਗਈ, ਜਿਸ ਵਿਚ ਤਾਨੀਆ ਸਿੰਘ ਮਿਸ ਫ਼ਰੈਸ਼ਰ, ਅਸ਼ੀਸ਼ ਮਲਿਕ ਅਤੇ ਨਵਤਿੰਦਰ ਸਿੰਘ ਕ੍ਰਮਵਾਰ ਪਹਿਲੀ ਅਤੇ ਦੂਜੀ ਉਪਜੇਤੂ ਰਹੀਆਂ ਹਨ। ਕਰੀਤਿਕਾ ਪਰਿਹਾਰ ਅਤੇ ਦਿਵਿਆ ਬਾਂਸਲ ਕ੍ਰਮਵਾਰ ਮਿਸ ਚਾਰਮਿੰਗ ਅਤੇ ਮਿਸ ਕਨਫੀਡੈਂਟ ਬਣੀਆਂ। ਕਾਲਜ ਪ੍ਰਿੰਸੀਪਲ ਡਾ. ਅਨੀਤਾ ਕੌਸ਼ਲ ਨੇ ਜੇਤੂਆਂ ਨੂੰ ਇਨਾਮ ਵੰਡੇ।