ਟ੍ਰੈਫ਼ਿਕ ਪੁਲਿਸ ਨੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਵੰਡੇ

ਚੰਡੀਗੜ੍ਹ

ਐਸ.ਏ.ਐਸ. ਨਗਰ, 24 ਜਨਵਰੀ (ਗੁਰਮੁਖ ਵਾਲੀਆ) : ਸੜਕ ਸੁਰਖਿਆ ਹਫਤੇ ਦੇ ਚਲਦਿਆਂ ਐਸ. ਏ. ਐਸ. ਨਗਰ ਟ੍ਰੈਫਿਕ ਪੁਲਿਸ ਵਲੋਂ ਮੁਫਤ ਅੱਖਾਂ ਦਾ ਜਾਂਚ ਕੈਂਪ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਵੰਡੇ ਗਏ। ਇਸ ਸਬੰਧੀ ਟ੍ਰੈਫਿਕ ਇੰਚਾਰਜ਼ ਜੋਨ-3 ਦੇ ਇੰਚਾਰਜ਼ ਸਤਪਾਲ ਸਿੰਘ ਨੇ ਦੋ ਪਹੀਆ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਦੋ ਪਹੀਆ ਵਾਹਨ ਚਾਲਕ ਕੁੜੀਆਂ ਨੂੰ ਵੀ ਜਾਗਰੂਕ ਕੀਤਾ ਗਿਆ ਅਤੇ ਹੈਲਮੇਂਟ ਪਾ ਕੇ ਹੀ 

ਵਾਹਨ  ਚਲਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਵਾਹਨ ਚਾਲਕ ਕੁੜੀਆਂ ਨੂੰ ਹੈਲਮੇਂਟ ਵੀ ਵੰਡੇ ਗਏ। ਇਸ ਮੌਕੇ ਬਬਲੀ ਅਤੇ ਰਵਿੰਦਰ ਕੌਰ ਵਾਹਨ ਚਾਲਕ ਨੇ ਟ੍ਰੈਫਿਕ ਪੁਲਿਸ ਵਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮਾਰਸ਼ਲ ਜਸਬੀਰ ਸਿੰਘ ਖਹਿਰਾ, ਮਨਜੀਤ ਸਿੰਘ, ਐਸ. ਐਸ. ਵਾਲੀਆ, ਸਿਪਾਹੀ ਹਰਜਿੰਦਰ ਕੌਰ ਤੇ ਹੋਰ ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।