ਚੰਡੀਗੜ੍ਹ, 13 ਅਤਕੂਬਰ (ਤਰੁਣ ਭਜਨੀ): ਆਈ.ਏ.ਐਸ. ਅਧਿਕਾਰੀ ਦੀ ਧੀ ਵਰਣਿਕਾ ਕੁੰਡੂ ਦਾ ਪਿੱਛਾ ਕਰਨ ਅਤੇ ਉਸ ਨੂੰ ਅਗ਼ਵਾ ਕਰਨ ਦੇ ਮਾਮਲੇ ਵਿਚ ਸ਼ੁਕਰਵਾਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਹਰਿਆਣਾ ਦੇ ਭਾਜਾਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਆਸ਼ੀਸ਼ ਕੁਮਾਰ ਵਿਰੁਧ ਦੋਸ਼ ਆਇਦ ਹੋ ਗਏ ਹਨ।
ਆਈ.ਪੀ.ਸੀ. ਦੀ ਧਾਰਾ 354ਡੀ, 341, 365 ਅਤੇ 511 ਤਹਿਤ ਦੋਸ਼ ਆਇਦ ਕੀਤੇ ਗਏ ਹਨ। ਹੁਣ ਇਨ੍ਹਾਂ ਧਾਰਾਵਾਂ ਤਹਿਤ ਹੀ ਮੁਲਜ਼ਮਾਂ ਵਿਰੁਧ ਮਾਮਲਾ ਚਲੇਗਾ। ਪਿਛਲੀਆਂ ਦੋ ਸੁਣਵਾਈਆਂ ਦੌਰਾਨ ਸ਼ਿਕਾਇਤਕਰਤਾ ਵਰਣਿਕਾ ਕੁੰਡੂ ਅਦਾਲਤ ਵਿਚ ਮੌਜੂਦ ਸੀ। ਸ਼ੁਕਰਵਾਰ ਨੂੰ ਦੋਸ਼ ਆਇਦ ਹੋਣ ਸਮੇਂ ਉਹ ਅਦਾਲਤ ਵਿਚ ਨਹੀਂ ਆਈ। ਮਾਮਲੇ ਦੀ ਅਗਲੀ ਸੁਣਵਾਈ ਲਈ 27 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਹੈ। ਪਿਛਲੇ ਮਹੀਨੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਕੁਮਾਰ ਸ਼ਰਮਾ ਨੇ ਵਿਕਾਸ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿਤੀ ਸੀ।