ਚੰਡੀਗੜ੍ਹ: ਪਿਛਲੇ ਦਿਨੀਂ ਅਮਰੀਕਾ ਦੇ ਫਲੋਰਿਡਾ 'ਚ WWE ਪ੍ਰਤੀਯੋਗਿਤਾ 'ਚ ਹਿੱਸਾ ਲੈਣ ਵਾਲੀ ਮਾਲਵੀ ਦੀ ਰੈਸਲਰ ਕਵਿਤਾ ਦਲਾਲ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ 20 ਜਨਵਰੀ ਨੂੰ ਫਸਟ ਲੇਡੀਜ਼ ਦਾ ਅਵਾਰਡ ਦੇ ਕੇ ਸਨਮਾਨਿਤ ਕਰਨਗੇ। ਇਸ ਦੌਰਾਨ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿਚ ਮਹਿਲਾ ਅਤੇ ਵਿਕਾਸ ਮੰਤਰਾਲੇ ਵਲੋਂ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧ ਵਿਚ ਐਤਵਾਰ ਨੂੰ ਮਹਿਲਾ ਅਤੇ ਵਿਕਾਸ ਮੰਤਰਾਲੇ ਵਲੋਂ ਕਵਿਤਾ ਨੂੰ ਸੱਦਾ ਭੇਜਿਆ ਗਿਆ ਹੈ। ਕਵਿਤਾ ਦੇ ਭਰਾ ਸੰਜੇ ਦਲਾਲ ਨੇ ਦੱਸਿਆ ਕਿ ਇਸ ਸੰਦੇਸ਼ ਕਾਰਨ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।
ਪੰਜ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੀ ਹੈ ਕਵਿਤਾ
ਸੂਟ ਪਾ ਕੇ ਫਾਈਟ ਕਰਨ ਦੇ ਪਿੱਛੇ ਕਵਿਤਾ ਆਪਣਾ ਮਕਸਦ ਦੱਸਦੀ ਹੈ ਕਿ ਸਮਾਜ 'ਚ ਲੜਕੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਜ਼ਰੂਰੀ ਨਹੀਂ ਕਿ ਲੜਕੀਆਂ ਰੈਸਲਿੰਗ ਕਾਸਟਿਊਮ ਪਾ ਕੇ ਹੀ ਫਾਈਟ ਕਰ ਸਕਦੀਆਂ ਹਨ। ਪਿੰਡ ਦੇਹਾਤ ਦੀਆਂ ਕੁੜੀਆਂ ਵੀ ਸੂਟ ਪਾ ਕੇ ਫਾਈਟ ਕਰਦੀਆਂ ਹਨ।