ਯੂ.ਟੀ. ਦੇ 21 ਸਕੂਲ ਅਧਿਆਪਕਾਂ ਦਾ ਸਨਮਾਨ ਅੱਜ

ਚੰਡੀਗੜ੍ਹ


ਚੰਡੀਗੜ੍ਹ, 4 ਸਤੰਬਰ (ਬਠਲਾਣਾ) : ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਸ਼ਹਿਰ ਦੇ ਸਕੂਲਾਂ 'ਚ ਕੰਮ ਕਰਦੇ 21 ਅਧਿਆਪਕਾਂ ਨੂੰ ਭਲਕੇ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਨਮਾਨਤ ਕੀਤਾ ਜਾਵੇਗਾ। ਟੈਗੋਰ ਥੀਏਟਰ ਵਿਖੇ ਹੋਣ ਵਾਲੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਹੋਣਗੇ। ਇਸ ਮੌਕੇ 12 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 9 ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦਿਤੇ ਜਾਣਗੇ।
ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ 'ਚ ਲੈਕਚਰਾਰ ਡਾ. ਰਮੇਸ਼ ਚੰਦ ਸ਼ਰਮਾ ਸੈਕਟਰ 18 ਸਕੂਲ, ਲੈਕਚਰਾਰ ਵਿਰੇਂਦਰ ਕੁਮਾਰ ਸੈਕਟਰ 10 ਸਕੂਲ, ਲੈਕਚਰਾਰ ਡਾ. ਮੀਨਾਕਸ਼ੀ ਸ਼ਰਮਾ ਸੈਕਟਰ 23 ਸਕੂਲ, ਲੈਕਚਰਾਰ ਪਰਮਜੀਤ ਸਿੰਘ ਸੈਕਟਰ 8 ਸਕੂਲ, ਲੈਕਚਰਾਰ ਸੀਮਾ ਰਾਣੀ ਧਨਾਸ ਸਕੂਲ, ਟੀਜੀਟੀ ਮੁਕੇਸ਼ ਜਾਖੜ ਸੈਕਟਰ 32 ਸਕੂਲ, ਟੀਜੀਟੀ ਰਕੇਸ਼ ਕੁਮਾਰ ਸਹੋਤਾ ਸੈਕਟਰ 25 ਸਕੂਲ, ਟੀਜੀਟੀ ਤਰੁਨ ਕੁਮਾਰ ਛਾਬੜਾ ਪੌਕਟ ਨੰ: 10 ਮਨੀਮਾਜਰਾ ਸਕੂਲ, ਟੀਜੀਟੀ ਹਰਜੀਤ ਕੌਰ ਸੈਕਟਰ 20 ਡੀ, ਡੀਪੀਈ ਭੁਪਿੰਦਰ ਸਿੰਘ ਸੈਕਟਰ 22 ਸਕੂਲ, ਟੀਜੀਟੀ ਵਿਨੋਦ ਪ੍ਰਸਾਦ ਸੈਕਟਰ 35 ਸਕੂਲ ਅਤੇ ਜੇਬੀਟੀ ਗਜਰਾਜ ਸਿੰਘ ਸੈਕਟਰ 53 ਸਕੂਲ ਸ਼ਾਮਲ ਹਨ, ਜਦਕਿ ਅਜੇ ਕੁਮਾਰ ਜੇਬੀਟੀ ਸੈਕਟਰ 26 ਸਕੂਲ, ਮੋਹਿੰਦਰ ਕੌਰ ਸੈਕਟਰ 32 ਸਕੂਲ, ਸੁਨੀਤਾ ਕਪੂਰ ਸੈਕਟ+ 40 ਸਕੂਲ, ਨੀਲਮ ਰਾਣੀ ਲੈਕਚਰਾਰ ਸੈਕਟਰ 35 ਸਕੂਲ, ਬਿਨੋਏ ਕੁਮਾਰ ਲੈਕਚਰਾਰ, ਮਨੋਜ ਕੁਮਾਰ ਜੋਸ਼ੀ ਟੀਜੀਟੀ ਸੈਕਟਰ 39 ਸਕੂਲ, ਭਾਰਤ ਭੂਸ਼ਨ ਟੀਜੀਟੀ ਸੈਕਟਰ 49 ਸਕੂਲ, ਰਵੀ ਜਸਪਾਲ ਜੇਬੀਟੀ ਮਲੋਇਆ ਕਾਲੋਨੀ ਅਤੇ ਰੇਖਾ ਮਤਵਾਲ (ਨੇਤਰਹੀਣਾਂ ਦੀ ਸੰਸਥਾ ਸੈਕਟਰ 26) ਨੂੰ ਪ੍ਰਸ਼ੰਸਾ ਪੱਤਰ ਮਿਲਣਗੇ।