ਚੰਡੀਗੜ੍ਹ, 14 ਦਸੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਦੇ ਪ੍ਰੋ. ਆਰ.ਸੀ. ਪੌਲ ਯਾਦਗਾਰੀ ਪਾਰਕ ਵਿਚ 10ਵਾਂ ਗੁਲਦਾਊਦੀ ਸ਼ੋਅ ਅੱਜ ਤੋਂ ਸ਼ੁਰੂ ਹੋ ਗਿਆ, ਜਿਸ ਦਾ ਉਦਘਾਟਨ ਉਪ-ਕੁਲਪਤੀ ਪ੍ਰੋ. ਅਰੁਣ ਕੁਮਾਰ ਗਰੋਵਰ ਨੇ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਟੀ ਦੇ ਬਾਗ਼ਬਾਨੀ ਵਿਭਾਗ ਦਾ ਇਹ ਉਦਮ ਕਾਬਲੇਤਾਰੀਫ਼ ਹੈ ਕਿਉਂਕਿ ਅਜਿਹੇ ਸ਼ੋਆਂ ਨਾਲ ਜਿਥੇ ਵਾਤਾਵਰਣ ਪ੍ਰਤੀ ਜਾਗਰਿਤੀ ਹੁੰਦੀ ਹੈ, ਉਥੇ ਹੀ ਕੁਦਰਤ ਦੇ ਨੇੜੇ ਹੋਣ 'ਚ ਮਦਦ ਵੀ ਮਿਲਦੀ ਹੈ।