ਯੂਨੀਵਰਸਟੀ ਦੇ ਸਾਈਨ-ਬੋਰਡਾਂ 'ਤੇ ਪੰਜਾਬੀ ਸੱਭ ਤੋਂ ਉਪਰ ਲਿਖਣ ਬਾਰੇ ਵੀ.ਸੀ. ਨੂੰ ਪੱਤਰ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 22 ਅਕਤੂਬਰ (ਬਠਲਾਣਾ) : ਸਰਕਾਰੀ ਕਾਲਜ ਸੈਕਟਰ-46 ਦੇ ਸਹਾਇਕ ਪ੍ਰੋਫ਼ੈਸਰ ਪੰਡਿਤਰਾਓ ਧਰੇਨਵਰ ਨੇ ਪੰਜਾਬ ਯੂਨੀਵਰਸਟੀ 'ਚ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਨੂੰ ਲੈ ਕੇ ਯੂਨੀਵਰਸਟੀ ਦੇ ਸਾਰੇ ਸਾਈਨ-ਬੋਰਡਾਂ 'ਤੇ ਸੱਭ ਤੋਂ ਉੱਪਰ ਪੰਜਾਬੀ ਲਿਖਣ ਬਾਰੇ ਉਪ ਕੁਲਪਤੀ ਨੂੰ ਪੱਤਰ ਲਿਖਿਆ। ਉਨ੍ਹਾਂ ਪੱਤਰ ਵਿਖ ਲਿਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਈਨ ਬੋਰਡਾਂ 'ਤੇ ਪੰਜਾਬੀ ਸੱਭ ਤੋਂ ਹੇਠ ਲਿਖੀ ਜਾਂਦੀ ਹੈ ਜਾਂ ਲਿਖੀ ਨਹੀਂ ਨਹੀਂ ਜਾਂਦੀ। 

ਕੁੱਝ ਸਾਈਨ ਬੋਰਡਾਂ ਤੇ ਤਾਂ ਅਪਣੇ ਦੇਸ਼ ਦੀ ਪ੍ਰਸ਼ਾਸਨਕ ਭਾਸ਼ਾ 'ਹਿੰਦੀ' ਵੀ ਨਹੀਂ ਲਿਖੀ ਹੁੰਦੀ ਜੋ 1963 ਦੀ ਭਾਸ਼ਾ ਐਕਟ ਦੀ ਸਰਾਸਰ ਉਲੰਘਣਾ ਹੈ। ਉਨ੍ਹਾਂ  ਕਿਹਾ ਕਿ ਵੀ.ਸੀ. ਦੇ ਦਫ਼ਤਰ ਅੱਗੇ ਉਪ ਕੁਲਪਤੀ ਦੇ ਨਾਂ ਵਾਲੀ ਤਖ਼ਤੀ 'ਤੇ ਪੰਜਾਬ ਸੱਭ ਤੋਂ ਥੱਲੇ ਲਿਖੀ ਹੋਈ ਹੈ ਅਤੇ ਕਈ ਪ੍ਰੋਫ਼ੈਸਰਾਂ ਅਤੇ ਅਫ਼ਸਰਾਂ ਦੇ ਨਾਂ ਵੀ ਅੰਗਰੇਜ਼ੀ ਵਿਚ ਲਿਖੇ ਤੇ ਲਿਖਵਾਏ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਮਾਂ ਬੋਲੀ ਨੂੰ ਪਹਿਲ ਦਿੰਦਿਆਂ ਸੱਭ ਤੋਂ ਉਪਰ ਲਿਖਿਆ ਜਾਵੇ।