ਯੂਨੀਵਰਸਟੀ ਕੈਂਪਸ ਦੇ ਬੋਰਡਾਂ 'ਤੇ ਪੰਜਾਬੀ ਨੂੰ ਪਹਿਲਾ ਸਥਾਨ ਦੇਣ ਦੀ ਮੰਗ ਮਨਜ਼ੂਰ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 30 ਅਕਤੂਬਰ (ਬਠਲਾਣਾ) : ਪੰਜਾਬ ਯੂਨੀਵਰਸਿਟੀ ਵਲੋਂ ਕੈਂਪਸ 'ਚ ਲੱਗੇ ਦਿਸ਼ਾ-ਨਿਰਦੇਸ਼ਾਂ/ਮਾਰਗ ਦਰਸ਼ਕ ਬੋਰਡਾਂ 'ਤੇ ਪੰਜਾਬੀ ਨੂੰ ਪਹਿਲਾ ਸਥਾਨ ਦੇਣ ਦੇ ਫ਼ੈਸਲੇ ਮਗਰੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੇ ਅੱਜ ਬੋਰਡਾਂ 'ਤੇ ਪੇਂਟ ਕਰ ਕੇ ਪੰਜਾਬੀ ਲਿਖਣ ਦਾ ਪ੍ਰੋਗਰਾਮ ਵਾਪਸ ਲੈ ਲਿਆ।ਸੰਘਰਸ਼ ਦੇ ਮੋਹਰੀ ਪੰਜਾਬੀ ਵਿਭਾਗ ਦੇ ਵਿਦਿਆਰਥੀ ਮਹਿਤਾਬ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਅੱਜ ਡੀਨ ਯੂਨੀਵਰਸਟੀ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਪੰਜਾਬੀ ਸਬੰਧੀ ਮੰਗਾਂ'ਤੇ ਵਿਚਾਰ ਹੋਈ ਅਤੇ ਬੋਰਡਾਂ 'ਤੇ ਪੰਜਾਬੀ ਨੂੰ ਪਹਿਲਾ ਸਥਾਨ ਦੇਣ ਬਾਰੇ ਸਹਿਮਤੀ ਬਣੀ।