ਛੇੜਛਾੜ ਮਾਮਲਾ: ਵਿਕਾਸ ਬਰਾਲਾ ਤੇ ਅਸ਼ੀਸ਼ 25 ਤਕ ਨਿਆਇਕ ਹਿਰਾਸਤ 'ਚ ਭੇਜੇ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 12 ਅਗੱਸਤ (ਅੰਕੁਰ) : ਸ਼ਹਿਰ 'ਚ ਵਰਨਿਕਾ ਕੁੰਡੂ ਛੇੜਛਾੜ ਮਾਮਲੇ 'ਚ ਅਦਾਲਤ ਨੇ ਸਨਿਚਰਵਾਰ ਨੂੰ ਮੁਲਜ਼ਮ ਵਿਕਾਸ ਬਰਾਲਾ ਅਤੇ ਅਸ਼ੀਸ਼ ਕੁਮਾਰ ਨੂੰ 25 ਅਗੱਸਤ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ। ਦੋ ਦਿਨਾਂ ਦੇ ਪੁਲਿਸ ਰੀਮਾਂਡ ਤੋਂ ਬਾਅਦ ਸਨਿਚਰਵਾਰ ਨੂੰ ਦੋਹਾਂ ਨੂੰ ਪੁਲਿਸ ਨੇ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ।

ਰੀਮਾਂਡ ਦੌਰਾਨ ਵਿਕਾਸ ਬਰਾਲਾ ਅਤੇ ਅਸ਼ੀਸ਼ ਕੁਮਾਰ ਨੇ ਉਸ ਰਾਤ ਦੀ ਘਟਨਾ ਬਾਰੇ ਪੁਲਿਸ ਨੂੰ ਪੂਰੀ ਜਾਣਕਾਰੀ ਦਿਤੀ। ਸੂਤਰਾਂ ਮੁਤਾਬਕ ਵਿਕਾਸ ਬਰਾਲਾ ਨੇ ਦਸਿਆ ਕਿ ਦਰਅਸਲ ਅਗ਼ਵਾ ਦਾ ਮਕਸਦ ਕਿਸੇ ਵੀ ਹਾਲਤ ਵਿਚ ਨਹੀਂ ਸੀ। ਉਹ ਕਾਰ ਵਿਚ ਬੀਅਰ ਪੀ ਰਿਹਾ ਸੀ। ਇੰਨੇ ਵਿਚ ਇਕ ਕਾਰ ਉਨ੍ਹਾਂ ਕੋਲ ਆ ਕੇ ਹੌਲੀ ਹੋ ਗਈ ਅਤੇ ਕੁੜੀ ਨੇ ਉਨ੍ਹਾਂ ਵਲ ਵੇਖਿਆ। ਇਸ ਦੌਰਾਨ ਅਸ਼ੀਸ਼ ਨੇ ਕਿਹਾ ਕਿ ਕੁੜੀ ਵੇਖ ਕੇ ਗਈ ਹੈ, ਕਾਰ ਨਾਲ ਲਗਾ ਲਉ। 
ਅਸ਼ੀਸ਼ ਦੇ ਕਹਿਣ 'ਤੇ ਉਸ ਨੇ ਤੁਰਤ ਅਪਣੀ ਗੱਡੀ ਕੁੜੀ ਦੀ ਕਾਰ ਦੇ ਪਿੱਛੇ ਲਗਾ ਲਈ। ਉਹ ਸਿਰਫ਼ ਕੁੜੀ ਦੀ ਸ਼ਕਲ ਵੇਖਣਾ ਚਾਉਂਦੇ ਸਨ। ਕੁੜੀ ਘਬਰਾ ਗਈ ਅਤੇ ਨਸ਼ੇ ਵਿਚ ਉਨ੍ਹਾਂ ਨੂੰ ਵੀ ਪਤਾ ਨਹੀਂ ਲੱਗਾ ਕਿ ਕੀ ਹੋ ਰਿਹਾ ਹੈ। ਇਸ ਤੋਂ ਬਾਅਦ ਕਦੇ ਵਰਨਿਕਾ ਦੀ ਕਾਰ ਦੇ ਅੱਗੇ ਅਤੇ ਕਦੇ ਅਪਣੀ ਗੱਡੀ ਪਿੱਛੇ ਕਰਦੇ ਰਹੇ।
ਜਾਣਕਾਰੀ ਅਨੁਸਾਰ ਦੋ ਦਿਨ ਦੇ ਪੁਲਿਸ ਰੀਮਾਂਡ ਦੌਰਾਨ ਵਿਕਾਸ ਬਰਾਲਾ ਅਤੇ ਅਸ਼ੀਸ਼ ਤੋਂ ਪੁਲਿਸ ਨੇ ਕਈ ਘੰਟੇ ਪੁਛਗਿਛ ਕੀਤੀ। ਦੋਨਾਂ ਤੋਂ ਵੱਖ-ਵੱਖ ਪੱਛਗਿਛ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਨੂੰ ਮਿਲਾਇਆ ਗਿਆ। ਮਾਮਲਾ ਗੰਭੀਰ ਹੋਣ ਕਾਰਨ ਐਸ.ਐਸ.ਪੀ. ਈਸ਼ ਸਿੰਘਲ ਅਤੇ ਡੀਐਸਪੀ ਸਤੀਸ਼ ਕੁਮਾਰ ਵੀ ਥਾਣੇ ਵਿਚ ਹੀ ਰਹੇ। ਪਹਿਲੀ ਵਾਰ ਅਜਿਹਾ ਹੋਇਆ ਜਦ ਲਗਭਗ ਪੌਣੇ 3 ਘੰਟੇ ਤਕ ਐਸ.ਐਸ.ਪੀ. ਥਾਣੇ ਵਿਚ ਰੁਕੇ ਰਹੇ। ਜ਼ਿਕਰਯੋਗ ਹੈ ਕਿ ਪੁਲਿਸ 'ਤੇ ਲਗਾਤਾਰ ਮਾਮਲੇ ਨੂੰ ਦਬਾਉਣ ਦਾ ਦੋਸ਼ ਲਗਦਾ ਰਿਹਾ ਹੈ। ਦੋ ਦਿਨ ਤੋਂ ਵਿਕਾਸ ਬਰਾਲਾ ਅਤੇ ਅਸ਼ੀਸ਼ ਸੈਕਟਰ-26 ਸਥਿਤ ਪੁਲਿਸ ਥਾਣੇ ਵਿਚ ਸਨ।