ਪੇਪਰ ਬੈਟਰੀ ਵਰਕਸ਼ਾਪ ਦਾ ਆਯੋਜਨ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ 2 ਅਗਸਤ (ਪਰਦੀਪ ਸਿੰਘ ਹੈਪੀ) : ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ ਅਭੀਪੁਰ ਵਲੋਂ ਕੈਂਪਸ ਵਿਚ ਪੇਪਰ ਬੈਟਰੀ ਸਬੰਧੀ ਜਾਣਕਾਰੀ ਦੇਣ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਐਸ.ਏ.ਐਸ. ਨਗਰ 2 ਅਗਸਤ (ਪਰਦੀਪ ਸਿੰਘ ਹੈਪੀ) : ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ ਅਭੀਪੁਰ ਵਲੋਂ ਕੈਂਪਸ ਵਿਚ ਪੇਪਰ ਬੈਟਰੀ ਸਬੰਧੀ ਜਾਣਕਾਰੀ ਦੇਣ ਲਈ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇੰਡੋ ਗਲੋਬਲ ਦੇ ਸੀ.ਈ.À. ਮਾਨਵ ਸਿੰਗਲਾ ਨੇ ਦੱਸਿਆਂ ਕਿ ਇਸ ਵਰਕਸ਼ਾਪ ਦੇ ਆਯੋਜਨ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨਿਵੇਕਲੀ ਤਕਨੀਕ ਨਾਲ ਜਾਣੂ ਕਰਾਉਦੇਂ ਹੋਏ ਬਹੁਤ ਆਸਾਨ ਅਤੇ ਕੁਦਰਤ ਪ੍ਰੇਮੀ ਤਰੀਕੇ ਨਾਲ ਬਿਜਲੀ ਸਟੋਰ ਕਰਨ ਦਾ ਤਰੀਕਾ ਸਮਝਾਇਆ ਗਿਆ। ਵਰਕਸ਼ਾਪ ਦੌਰਾਨ ਮਾਨਵ ਸਿੰਗਲਾ ਨੇ ਪੇਪਰ ਬੈਟਰੀ ਬਾਰੇ ਦਸਿਆ ਕਿ ਇਹ ਇਕ ਅਜਿਹੀ ਤਕਨੀਕ ਹੈ ਜੋ ਬਹੁਤ ਪਤਲੀ, ਲਚਕਦਾਰ ਉਤਪਾਦਨ ਉਪਕਰਨ ਹੈ ਜਿਸ ਦਾ ਨਿਰਮਾਣ ਨੈਨੋਟੂਬਜ਼ ਨੂੰ ਸੈਲੂਲੋਜ਼ ਆਧਾਰਿਤ ਕਾਗ਼ਜ਼ ਦੀ ਇਕ ਰਵਾਇਤੀ ਸ਼ੀਟ ਨਾਲ ਬਣਾ ਕੇ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਇਸ ਦੀ ਵਰਤੋਂ ਸਮਾਰਟ ਡਿਜੀਟਲ ਘੜੀਆਂ, ਸਮਾਰਟ ਕਾਰਡਾਂ ਵਿਚ ਕੀਤੀ ਜਾ ਸਕਦੀ ਹੈ। ਇੰਡੋ ਗਲੋਬਲ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਅੱਪ ਟੂ ਡੇਟ ਰਹਿਣ ਲਈ ਕਿਹਾ।