ਮਾਨਸਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਵਿਦਿਆਰਥੀ

ਚੰਡੀਗੜ੍ਹ, ਚੰਡੀਗੜ੍ਹ

ਪਟਿਆਲਾ, 19 ਜੁਲਾਈ (ਰਣਜੀਤ ਰਾਣਾ ਰੱਖੜਾ): ਸਿਖਿਆ ਦੇ ਮਿਆਰ ਨੂੰ ਉਚਾ ਚੁੱਕਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਖ਼ੁਦ ਅਪਣਾ ਮਿਆਰ ਦਿਨੋ ਦਿਨ ਡੇਗਦੀ ਜਾ ਰਹੀ ਹੈ।

 

ਪਟਿਆਲਾ, 19 ਜੁਲਾਈ (ਰਣਜੀਤ ਰਾਣਾ ਰੱਖੜਾ): ਸਿਖਿਆ ਦੇ ਮਿਆਰ ਨੂੰ ਉਚਾ ਚੁੱਕਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਖ਼ੁਦ ਅਪਣਾ ਮਿਆਰ ਦਿਨੋ ਦਿਨ ਡੇਗਦੀ ਜਾ ਰਹੀ ਹੈ। ਜਿਥੇ ਯੂਨੀਵਰਸਿਟੀ ਵਿਚ 500 ਤੋਂ ਵਧੇਰੇ ਕੋਰਸ ਮਾਲਵੇ ਖੇਤਰ ਸਮੇਤ ਬਾਹਰਲੇ ਵਿਦਿਆਰਥੀਆਂ ਨੂੰ ਕਰਵਾਏ ਜਾ ਰਹੇ ਹਨ। ਪਰ ਯੂਜੀਸੀ ਦੀਆਂ ਹਦਾਇਤਾਂ ਮੁਤਾਬਕ ਸਮੈਸ਼ਟਰ ਸਿਸਟਮ ਪ੍ਰਣਾਲੀ ਨੇ ਵਿਦਿਆਰਥੀਆਂ ਦਾ ਭੱਠਾ ਬਿਠਾ ਕੇ ਰੱਖ ਦਿਤਾ ਹੈ, ਕਿਉਂਕਿ ਪਹਿਲੇ ਸਮੈਸਟਰ ਦੇ ਨਤੀਜੇ ਹਾਲੇ ਆਏ ਨਹੀਂ ਹੁੰਦੇ ਅਤੇ ਤੀਜੇ ਸਮੈਸ਼ਟਰ ਦੇ ਪੇਪਰਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਜਾਂਦੀ ਹੈ। ਹਰ ਛੇ ਮਹੀਨੇ ਬਾਅਦ ਪੇਪਰ ਕਰਵਾਉਣ ਵਿਚ ਯੂਨੀਵਰਸਿਟੀ ਕਰੋੜਾਂ ਰੁਪਏ ਦੇ ਖ਼ਰਚ ਕਰ ਦਿੰਦੀ ਹੈ, ਕਿਉਂਕਿ ਹਰ ਛੇ ਮਹੀਨਿਆਂ ਬਾਅਦ ਪ੍ਰਸ਼ਨ ਪੇਪਰ, ਉਤਰ ਸੀਟਾਂ, ਸਰਟੀਫਿਕੇਟਾਂ, ਸਿਲੇਬਸ ਤੇ ਫੁਟਕਲ ਕਾਗਜ਼ਾਂ ਦੀ ਛਪਾਈ ਤੋਂ ਇਲਾਵਾ ਪ੍ਰੋਫ਼ੈਸਰਾਂ ਨੂੰ ਪੇਪਰਾਂ ਵਿਚ ਡਿਊਟੀਆਂ 'ਤੇ 180 ਰੁਪਏ ਪ੍ਰਤੀ ਪੇਪਰ ਅਤੇ ਸੁਪਰਡੈਂਟ ਨੂੰ ਪ੍ਰਤੀ ਸੈਂਟਰ 225 ਰੁਪਏ ਦੇਣ ਤੋਂ ਇਲਾਵਾ ਸਵੇਰੇ 8 ਵਜੇ ਤੋਂ ਲੈ ਕ ਰਾਤ ਦੇ 8 ਵਜੇ ਤਕ ਬਿਨ੍ਹਾਂ ਕਿਸੇ ਸਕਿਓਰਟੀ ਤੋਂ ਡਿਊਟੀ ਦੇਣਾ ਖ਼ਤਰੇ ਦੀਆਂ ਨਿਸ਼ਾਨੀਆਂ ਹਨ। ਤਿੰਨ ਤਿੰਨ ਸਮੈਸਟਰਾਂ ਦੇ ਪੇਪਰ ਵੱਖ-ਵੱਖ ਅਧਿਆਪਕਾਂ ਕੋਲ ਚੈੱਕ ਕਰਨ ਲਈ ਬਿਨ੍ਹਾਂ ਸਕਿਓਰਟੀ ਤੋਂ ਭੇਜੇ ਜਾਂਦੇ ਹਨ, ਜਿਨ੍ਹਾਂ ਦੇ ਖ਼ਰਚੇ ਵੱਖਰੇ ਪੈਂਦੇ ਹਨ। ਇਕ ਇਕ ਸੈਂਟਰ ਘੱਟ ਘੱਟ ਦੋ ਮਹੀਨੇ ਚੱਲਦਾ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਹਾਲੋ ਬੇਹਾਲ ਹੋ ਕੇ ਰਹਿ ਜਾਂਦੀ ਹੈ। ਕਿਉਂਕਿ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਪ੍ਰੋਫ਼ੈਸਰ ਤੇ ਟੀਚਰ ਪੇਪਰਾਂ ਦੀਆਂ ਡਿਊਟੀਆਂ ਵਿਚ ਹੀ ਰੁਝੇ ਰਹਿੰਦੇ ਹਨ, ਜਿਨ੍ਹਾਂ ਨੂੰ ਅਪਣੀਆਂ ਕਲਾਸਾਂ ਅਟੈਂਡ ਕਰਨ ਦੇ ਸ਼ਡਿਊਲ ਦਾ ਵੀ ਪਤਾ ਨਹੀਂ ਹੁੰਦਾ ਅਤੇ ਵਿਦਿਆਰਥੀਆਂ ਦਾ ਪਹਿਲੇ ਸਮੈਸਟਰ ਦਾ ਨਤੀਜਾ ਤੀਜੇ ਸਮੈਸਟਰ ਦੇ ਪੇਪਰਾਂ ਵੇਲੇ ਆਉਂਦਾ ਹੈ, ਜਦੋਂ ਕਿ ਪਹਿਲੇ ਸਮੈਸਟਰ ਦੇ ਪੇਪਰਾਂ ਵਿਚ ਸਪਲੀ ਆ ਜਾਂਦੀ ਹੈ, ਜਿਸ ਵਿਚ ਨਾਲ ਉਹ ਡਿਪਰੈਸ਼ਨ ਵਿਚ ਚਲੇ ਜਾਂਦੇ ਹਨ, ਕਿਉਂਕਿ ਉਹ ਅਗਲੇਰੀ ਪੜ੍ਹਾਈ ਛੱਡ ਕੇ ਪਹਿਲੀਆਂ ਸਪਲੀਆਂ ਕਲੀਅਰ ਕਰਨ ਵਿਚ ਜੁੱਟ ਜਾਂਦੇ ਹਨ। ਯੂਨੀਵਰਸਿਟੀ ਵਲੋਂ ਪੇਪਰਾਂ ਵਿਚ ਡਿਊਟੀਆਂ ਲਗਾਉਣ ਵਾਲੇ ਪ੍ਰੋਫ਼ੈਸਰਾਂ ਅਤੇ ਟੀਚਰਾਂ ਨੂੰ ਤਾਂ ਪੈਸੇ ਜਾਰੀ ਕਰ ਦਿੰਦੀ ਹੈ, ਪਰ ਜੋ ਡਿਊਟੀਆਂ ਪ੍ਰਾਈਵੇਟ ਕਾਲਜਾਂ ਦੇ ਪ੍ਰੋਫੈਸਰਾਂ ਦੀਆਂ ਲੱਗਦੀਆਂ ਹਨ ਉਨ੍ਹਾਂ ਦੇ ਪੈਸੇ ਕਾਲਜ ਮੈਨੇਜਮੈਂਟ ਨੂੰ ਤਾਂ ਭੇਜ ਦਿੰਦੇ ਹਨ, ਪਰ ਕਾਲਜ ਮਾਲਕ ਪੇਪਰਾਂ ਵਿਚ ਡਿਊਟੀਆਂ ਦੇਣ ਵਾਲੇ ਪ੍ਰੋਫੈਸਰਾਂ ਨੂੰ ਤਨਖ਼ਾਹ ਤਕ ਹੀ ਸੀਮਤ ਰਹਿਣ ਦੀਆਂ ਜ਼ੁਬਾਨੀ ਹਦਾਇਤਾਂ ਦੇ ਦਿੰਦੇ ਹਨ।
ਸੀਸੀ ਵਿਭਾਗ ਦਾ ਬੈਠਿਆ ਭੱਠਾ, ਪ੍ਰੋਫ਼ੈਸਰਾਂ ਦੀ ਕਾਰਗੁਜ਼ਾਰੀ 'ਨਿੱਲ': ਪੰਜਾਬੀ ਯੂਨੀਵਰਸਿਟੀ ਅੰਦਰ ਰੋਅਬਦਾਰ ਵੀਸੀ ਨਾ ਹੋਣ ਕਰ ਕੇ ਪਿਛਲੇ ਦਸ ਸਾਲਾਂ ਤੋਂ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਹੈ ਅਤੇ ਸੀਸੀ ਵਿਭਾਗ ਦਾ ਤਾਂ ਭੱਠਾ ਹੀ ਬੈਠ ਗਿਆ ਹੈ। ਕਿਉਂਕਿ ਸੀਸੀ ਵਿਭਾਗ ਵਿਚ ਕੋਰਸ ਕਰਨ ਵਾਲੇ ਜ਼ਿਆਦਾਤਰ ਮੱਧਵਰਗੀ ਪਰਵਾਰਾਂ ਦੇ ਬੱਚੇ ਹੁੰਦੇ ਹਨ ਜਿਨ੍ਹਾਂ ਨੂੰ ਯੂਨੀਵਰਸਿਟੀ ਵਲੋਂ ਸਿਲੇਬਸ ਵੀ ਨਹੀਂ ਦਿਤਾ ਜਾਂਦਾ ਅਤੇ ਨਾ ਹੀ ਕੋਈ ਮੈਸੇਜ ਭੇਜਿਆ ਜਾਂਦਾ ਹੈ ਅਤੇ ਨਾ ਹੀ ਕੋਈ ਕਾਲ ਕੀਤੀ ਜਾਂਦੀ ਹੈ, ਬੱਸ ਪੇਪਰਾਂ ਦੇ ਐਲਾਨ ਦਾ ਹੀ ਪਤਾ ਲੱਗਦਾ ਹੈ ਅਤੇ ਰੋਲ ਨੰਬਰ ਵੀ ਜਾਣ ਬੁੱਝ ਕੇ ਲੇਟ ਦਿਤੇ ਜਾਂਦੇ ਹਨ। ਜਿਸ ਤੋਂ ਸਾਫ਼ ਝਲਕਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਾਈ ਕਰਵਾਉਣ ਵਾਲੇ ਪ੍ਰੋਫੈਸਰਾਂ ਤੇ ਟੀਚਰਾਂ ਦੀ ਕਾਰਗੁਜ਼ਾਰੀ ਨਿੱਲ ਸਾਬਤ ਹੋ ਰਹੀ ਹੈ।
'ਬੇਸ਼ਕੀਮਤੀ'' ਸਮੇਂ ਦੀ ਹੋ ਰਹੀ ਹੈ ਬਰਬਾਦੀ: ਇਕ ਪਾਸੇ ਹਰ ਇਨਸਾਨ ਸਮੇਂ ਦੀਆਂ ਸੂਈਆਂ ਨੂੰ ਪਕੜ ਵਿਚ ਰੱਖਣਾ ਚਾਹੁੰਦਾ ਹੈ ਪਰ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਵਿਚ ਹਰ ਰੋਜ਼ ਹਜ਼ਾਰਾਂ ਹੀ ਵਿਦਿਆਰਥੀ ਇਕ ਕੰਮ ਲਈ ਅਨੇਕਾਂ ਗੇੜੇ ਮਾਰ ਮਾਰ ਕੇ ਅਪਣਾ ਬੇਸ਼ਕੀਮਤੀ ਸਮਾਂ ਬਰਬਾਦ ਕਰ ਦਿੰਦੇ ਹਨ।  ਦੂਜੇ ਪਾਸੇ ਯੂਨੀਵਰਸਿਟੀ ਦੇ ਮੁਲਾਜ਼ਮਾਂ ਲੱਖਾਂ ਰੁਪਏ ਤਨਖ਼ਾਹਾਂ ਲੈਣ ਦੇ ਬਾਵਜੂਦ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਬਣਾਉਣ ਦਾ ਕਾਰਨ ਬਣ ਰਹੇ ਹਨ।