ਮੋਹਾਲੀ 'ਚ ਧਾਰਾ 144 ਲਾਗੂ

ਚੰਡੀਗੜ੍ਹ, ਚੰਡੀਗੜ੍ਹ

ਐਸ ਏ ਐਸ ਨਗਰ, 23 ਅਗੱਸਤ (ਗੁਰਮੁਖ ਵਾਲੀਆ): ਸੌਦਾ ਸਾਧ ਸਬੰਧੀ 25 ਅਗਸਤ ਨੂੰ ਅਦਾਲਤ ਵਲੋਂ ਆਉਣ ਵਾਲੇ ਫੈਸਲੇ ਨੂੰ ਮੁੱਖ ਰਖਦਿਆਂ ਮੋਹਾਲੀ ਪੁਲਿਸ ਨੇ ਸ਼ਹਿਰ ਵਿਚ ਆਉਣ ਵਾਲੇ ਸਾਰੇ ਮੁੱਖ ਰਸਤਿਆਂ ਉਪਰ ਨਾਕੇ ਲਗਾਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਐਸ ਏ ਐਸ ਨਗਰ, 23 ਅਗੱਸਤ (ਗੁਰਮੁਖ ਵਾਲੀਆ): ਸੌਦਾ ਸਾਧ ਸਬੰਧੀ 25 ਅਗਸਤ ਨੂੰ ਅਦਾਲਤ ਵਲੋਂ ਆਉਣ ਵਾਲੇ ਫੈਸਲੇ ਨੂੰ ਮੁੱਖ ਰਖਦਿਆਂ ਮੋਹਾਲੀ ਪੁਲਿਸ ਨੇ ਸ਼ਹਿਰ ਵਿਚ ਆਉਣ ਵਾਲੇ ਸਾਰੇ ਮੁੱਖ ਰਸਤਿਆਂ ਉਪਰ ਨਾਕੇ ਲਗਾਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਸਦੇ ਨਾਲ ਹੀ ਡੀਸੀ ਮੋਹਾਲੀ ਸਪਰਾ ਨੇ ਜਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ੋਸਲ ਮੀਡੀਆ ਜਾਂ ਹੋਰ ਸਾਧਨਾ ਰਾਹੀਂ ਪੈਦਾ ਕੀਤੀਆਂ ਜਾਣ ਵਾਲੀਆਂ ਹਰਕੇ ਤਰਾਂ੍ਹ ਦੀਆਂ ਅਫਵਾਹਾਵਾਂ ਤੋਂ ਬੱਚਣ ਅਤੇ ਸਦਭਾਵਨਾ ਵਾਲਾ ਮੌਹਲ ਕਾਇਮ ਰੱਖਣ ਵਿਚ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਸਹਿਯੋਗ ਦੇਣ। ਜਿਲਾ੍ਹ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਿਲ ਨੇ ਦੱਸਿਆ ਕਿ ਜਿਲ੍ਹੇ ਵਿਚ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਧਾਰਾ 144 ਲਗਾਈ ਹੋਈ ਹੈ ਅਤੇ ਮੋਹਾਲੀ ਦੇ ਕਈਂ ਸਕੂਲਾਂ ਵਿੱਚ ਅਗਲੇ ਤਿੰਨ ਦਿਨਾਂ ਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਨਤਕ ਥਾਵਾਂ ਤੇ ਕੋਈ ਮਾਰੂ ਹਥਿਆਰ, ਅਸਲਾ ਜਾਂ ਵਿਸਫੋਟਕ ਸਮੱਗਰੀ ਲੈ ਕੇ ਨਾ ਆਵੇ ਅਤੇ 5 ਜਾਂ 5 ਤੋਂ ਵੱਧ ਵਿਆਕਤੀਆਂ ਨੂੰ ਇੱਕਠੇ ਨਾ ਹੋਣ ਦਿੱਤਾ ਜਾਵੇ। ਉਨਾਂ੍ਹ ਕਿਹਾ ਕਿ ਪੁਲਿਸ ਅਧਿਕਾਰੀ, ਸਿਵਲ ਪ੍ਰਸ਼ਾਸਨ ਵੱਲੋਂ ਤਾਇਨਾਤ ਅਧਿਕਾਰੀਆਂ ਨੂੰ ਨਾਲ ਲੈ ਕੇ ਜਨਤਕ ਥਾਵਾਂ, ਹੋਟਲਾਂ ਅਤੇ ਹੋਰ ਸਥਾਨਾਂ ਤੇ ਅਣ ਅਧਿਕਾਰਤ ਵਿਆਕਤੀਆਂ ਦੀ ਠਹਿਰ ਨੂੰ ਚੈਕ ਕਰਨ ਨੂੰ ਯਕੀਨੀ ਬਣਾਉਣ। ਉਨਾਂ੍ਹ ਲੋਕਾਂ ਨੂੰ ਆਪਸੀ ਭਾਈਚਾਰਾ, ਅਮਨ ਅਤੇ ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਹਿਯੌਗ ਦੇਣ ਦੀ ਮੰਗ ਕੀਤੀ। ਪੁਲੀਸ ਵਲੋਂ ਸ਼ੱਕੀ ਵਿਅਕਤੀਆਂ ਉਪਰ ਵੀ ਨਜਰ ਰਖੀ ਜਾ ਰਹੀ ਹੈ ਤਾਂ ਕਿ ਕੋਈ ਵੀ ਅਣਸੁਖਾਂਵੀ ਘਟਨਾਂ ਨਾ ਵਾਪਰ ਸਕੇ। ਥਾਂ ਥਾਂ ਲਗਾਏ ਗਏ ਪੁਲੀਸ ਨਾਕਿਆਂ ਉਪਰ ਪੁਲੀਸ ਅਧਿਕਾਰੀਆਂ ਵਲੋਂ ਸ਼ਹਿਰ ਵਿਚ ਆਉਣ ਵਾਲੇ ਹਰ ਕਿਸਮ ਦੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਤਸੱਲੀ ਕਰਨ ਤੋਂ ਬਾਅਦ ਹੀ ਵਾਹਨਾਂ ਨੂੰ ਸ਼ਹਿਰ ਅੰਦਰ ਦਾਖਲ ਹੋਣ ਦਿਤਾ ਜਾ ਰਿਹਾ ਹੈ। ਇਸ ਨਾਜੂਕ ਸਮੇਂ ਦੌਰਾਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਇਕ ਟੀਮ ਵਰਕ ਦੇ ਤੌਰ ਤੇ ਕੰਮ ਕਰ ਰਹੀ ਹੈ ਅਤੇ ਆਪਸ ਵਿਚ ਵਧੀਆ ਤਾਲਮੇਲ ਰੱਖਿਆ ਜਾਵੇ ਅਤੇ ਲੋਕਾਂ ਦੇ ਮਨੋਬਲ ਨੂੰ ਕਾਇਮ ਰੱਖਣ ਲਈ ਪੂਰੀ ਤਰਾਂ੍ਹ ਕੰਮ ਕੀਤਾ ਜਾ ਰਿਹਾ ਹੈ।