ਆਰਮੀ ਦੀ ਵਰਦੀ 'ਚ ਸ਼ਾਨਦਾਰ ਲੱਗ ਰਹੇ ਆਮਿਰ ਖਾਨ ਨੂੰ ਪ੍ਰਸ਼ੰਸਕਾਂ ਦਾ ਮਿਲਿਆ ਜ਼ਬਰਦਸਤ ਹੁੰਗਾਰਾ

ਏਜੰਸੀ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਭਿਨੇਤਾ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੀ ਚੰਡੀਗੜ੍ਹ 'ਚ ਸ਼ੂਟਿੰਗ ਕਰ ਰਹੇ ਹਨ।

file photo

ਮੁੰਬਈ  - ਬਾਲੀਵੁੱਡ ਅਭਿਨੇਤਾ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੀ ਚੰਡੀਗੜ੍ਹ 'ਚ ਸ਼ੂਟਿੰਗ ਕਰ ਰਹੇ ਹਨ। ਆਮਿਰ ਖਾਨ ਦੀ ਤਸਵੀਰ ਇਸ ਫਿਲਮ ਦੇ ਸੈੱਟ ਤੋਂ ਵਾਇਰਲ ਹੋ ਰਹੀ ਹੈ, ਜਿਸ ਵਿੱਚ ਆਮਿਰ ਬਿਲਕੁਲ ਵੱਖਰੇ ਅੰਦਾਜ਼ 'ਚ ਦਿਖਾਈ ਦੇ ਰਹੇ ਹਨ। ਨਵੀਂ ਫੋਟੋ ਵਿਚ ਆਮਿਰ ਕਲੀਨ ਸ਼ੇਵ ਵਿੱਚ  ਦਿਖਾਈ ਦੇ ਰਹੇ ਹਨ।

ਇਸ ਲੁੱਕ ਨੂੰ ਲੋਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।ਤਸਵੀਰ ਵਿੱਚ ਆਮਿਰ ਖਾਨ ਆਪਣੇ ਫੈਨ ਨਾਲ ਨਜ਼ਰ ਆ ਰਹੇ ਹਨ। ਆਮਿਰ ਨੇ ਫੌਜ ਦੀ ਵਰਦੀ ਪਾਈ ਹੋਈ ਹੈ ਅਤੇ ਕਲੀਨ ਸ਼ੇਵ ਵਿੱਚ ਦਿਖਾਈ ਦੇ ਰਿਹਾ ਹੈ। ਆਮਿਰ ਦੇ ਨਵੇਂ ਲੁੱਕ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਤੋਂ ਪਹਿਲਾਂ ਆਮਿਰ ਦੀ ਲੰਬੇ ਵਾਲਾਂ ਵਾਲੀ ਫੋਟੋ ਵੀ ਕਾਫੀ ਸੁਰਖੀਆਂ 'ਚ ਬਣੀ ਰਹੀ ਸੀ।

ਫਿਲਮ 'ਲਾਲ ਸਿੰਘ ਚੱਢਾ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ। ਫਿਲਮ 'ਚ ਕਰੀਨਾ ਕਪੂਰ ਖਾਨ ਆਮਿਰ ਦੇ ਨਾਲ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਵੀ ਆਮਿਰ ਅਤੇ ਕਰੀਨਾ ਥ੍ਰੀ ਇਡੀਅਟਸ' ਅਤੇ 'ਤਲਾਸ਼' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। 'ਲਾਲ ਸਿੰਘ ਚੱਢਾ' 1994 ਵਿਚ ਰਿਲੀਜ਼ ਹੋਈ ਫਿਲਮ ਫੋਰੈਸਟ ਗੰਪ ਦਾ ਹਿੰਦੀ ਰੀਮੇਕ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।