ਬਿੱਗ ਬੌਸ 16: ਸਾਜਿਦ ਖਾਨ ਨੇ ਯਾਦ ਕੀਤਾ ਆਪਣਾ ਪੁਰਾਣਾ ਰਿਲੇਸ਼ਨਸ਼ਿਪ, ਕਹੀਆਂ ਦਿਲ ਦੀਆਂ ਗੱਲਾਂ

ਸਪੋਕਸਮੈਨ ਸਮਾਚਾਰ ਸੇਵਾ

ਅੰਕਿਤ ਗੁਪਤਾ ਨੂੰ ਦਿੱਤੀ ਇਹ ਖਾਸ ਸਲਾਹ

Bigg Boss 16: Sajid Khan recalls his old relationship, said heartfelt things

ਮੁੰਬਈ: ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 16' ਸ਼ੁਰੂ ਹੁੰਦੇ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਬਿੱਗ ਬੌਸ ਦੇ ਘਰ 'ਚ ਮੁਕਾਬਲੇਬਾਜ਼ਾਂ ਵਿਚਾਲੇ ਅਕਸਰ ਝਗੜੇ ਹੁੰਦੇ ਰਹਿੰਦੇ ਹਨ। ਇਸ ਵਾਰ ਦਾ ਬਿੱਗ ਬੌਸ ਸ਼ੋਅ ਵੀ ਕਾਫੀ ਦਿਲਚਸਪ ਨਜ਼ਰ ਆ ਰਿਹਾ ਹੈ, ਸ਼ੋਅ ਦੇ ਹਾਲ ਹੀ ਦੇ ਐਪੀਸੋਡ 'ਚ ਪ੍ਰਿਯੰਕਾ ਚਾਹਰ ਚੌਧਰੀ ਅਤੇ ਅੰਕਿਤ ਗੁਪਤਾ ਵਿਚਾਲੇ ਕਾਫੀ ਲੜਾਈ ਹੋਈ। ਇੱਕ ਵਾਰ ਅੰਕਿਤ ਨੇ ਸੌਂਦਰਿਆ ਸ਼ਰਮਾ ਨੂੰ ਪ੍ਰਿਯੰਕਾ ਲਈ ਕਿਹਾ, "ਉਹ ਸਿਰਫ ਗੇਮ ਬਾਰੇ ਗੱਲ ਕਰਦੀ ਹੈ।" ਇਹ ਬਿਆਨ ਇਕ ਟਾਸਕ ਦੌਰਾਨ ਸਾਹਮਣੇ ਆਇਆ।

ਪ੍ਰਿਯੰਕਾ ਨੂੰ ਪਤਾ ਲੱਗ ਗਿਆ ਕਿ ਅੰਕਿਤ ਨੇ ਇਹ ਗੱਲਾਂ ਉਸ ਲਈ ਹੀ ਕਹੀਆਂ ਹਨ। ਜਿਸ ਕਾਰਨ ਪ੍ਰਿਅੰਕਾ ਗੁੱਸੇ 'ਚ ਆ ਗਈ। ਅੰਕਿਤ, ਪ੍ਰਿਅੰਕਾ ਨੂੰ ਸਮਝਾ ਰਿਹਾ ਸੀ ਪਰ ਅਦਾਕਾਰਾ ਸੁਣਨ ਨੂੰ ਤਿਆਰ ਨਹੀਂ ਸੀ। ਉਹ ਚੁੱਪਚਾਪ ਪ੍ਰਿਅੰਕਾ ਦੀਆਂ ਗੱਲਾਂ ਸੁਣਦਾ ਰਿਹਾ। ਗਾਰਡਨ ਏਰੀਆ 'ਚ ਸਾਜਿਦ ਖਾਨ ਅੰਕਿਤ ਨੂੰ ਕਹਿ ਰਹੇ ਸਨ ਕਿ ਉਹ ਪ੍ਰਿਅੰਕਾ ਨੂੰ ਮਨਾਉਂਦੇ ਰਹਿਣ। ਇਸ ਦੌਰਾਨ ਸਾਜਿਦ ਨੇ ਆਪਣੇ ਪੁਰਾਣੇ ਰਿਲੇਸ਼ਨਸ਼ਿਪ ਨੂੰ ਯਾਦ ਕੀਤਾ।

ਜਦੋਂ ਅੰਕਿਤ ਨੇ ਸਾਜਿਦ ਖਾਨ ਨੂੰ ਸਾਰੀ ਗੱਲਬਾਤ ਦੱਸੀ ਤਾਂ ਸਾਜਿਦ ਖਾਨ ਨੇ ਕਿਹਾ, "ਇੰਨੇ ਛੋਟੇ ਬਿਆਨ 'ਤੇ ਘਬਰਾਹਟ ਕਿਉਂ?" ਇਸ ਤੋਂ ਬਾਅਦ ਸਾਜਿਦ ਖਾਨ ਨੇ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ। ਉਸ ਨੇ ਕਿਹਾ, “ਮੈਂ ਵੀ ਇਨ੍ਹਾਂ ਗੱਲਾਂ ਵਿੱਚੋਂ ਲੰਘਿਆ ਹਾਂ। ਮੈਂ ਕੁਝ ਅਜਿਹੇ ਰਿਸ਼ਤਿਆਂ ਵਿਚ ਰਿਹਾ ਹਾਂ ਜਿੱਥੇ ਲੋਕ ਹਾਈਪਰ ਹੋ ਜਾਂਦੇ ਹਨ।" ਅੰਕਿਤ ਦਾ ਕਹਿਣਾ ਹੈ ਕਿ ਉਨ੍ਹਾਂ ਅਤੇ ਪ੍ਰਿਯੰਕਾ ਵਿਚਾਲੇ ਸਿਰਫ ਦੋਸਤੀ ਹੈ, ਰਿਸ਼ਤਾ ਨਹੀਂ। ਜਿਸ 'ਤੇ ਸਾਜਿਦ ਖਾਨ ਨੇ ਉਨ੍ਹਾਂ ਨੂੰ ਸਲਾਹ ਦਿਤੀ ਕਿ ਰਿਸ਼ਤੇ ਵਿਚ ਤੁਸੀਂ ਆਪਣੇ ਪਾਰਟਨਰ ਨੂੰ ਸੁਣਾ ਨਹੀਂ ਸਕਦੇ ਸਗੋਂ ਤੁਹਾਨੂੰ ਸੁਣਨਾ ਪੈਂਦਾ ਹੈ।

ਸਾਜਿਦ ਖਾਨ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਨਾਂ ਬਾਲੀਵੁੱਡ ਦੀਆਂ ਕਈ ਖੂਬਸੂਰਤ ਹਸਤੀਆਂ ਨਾਲ ਜੁੜ ਚੁੱਕਾ ਹੈ। ਗੌਹਰ ਖਾਨ, ਜੈਕਲੀਨ ਫਰਨਾਂਡੀਜ਼, ਈਸ਼ਾ ਗੁਪਤਾ, ਤਮੰਨਾ ਭਾਟੀਆ ਅਤੇ ਰਕਸ਼ੰਦਾ ਖਾਨ ਵਰਗੀਆਂ ਅਭਿਨੇਤਰੀਆਂ ਨਾਲ ਸਾਜਿਦ ਦੇ ਅਫੇਅਰ ਦੀ ਚਰਚਾ ਗਲੈਮਰ ਦੀ ਦੁਨੀਆ 'ਚ ਰਹੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਾਜਿਦ ਦੇ ਗੌਹਰ ਖਾਨ ਨਾਲ ਗਹਿਰੇ ਰਿਸ਼ਤੇ ਸਨ ਅਤੇ ਦੋਵਾਂ ਨੇ ਮੰਗਣੀ ਵੀ ਕਰ ਲਈ ਸੀ।