ਦੇਸ਼ਮੁਖ ਉਗਰਾਹੀ ਮਾਮਲਾ: CBI ਜਾਂਚ ਵਿਰੁੱਧ ਮਹਾਰਾਸ਼ਟਰ ਸਰਕਾਰ ਸਿਖਰਲੀ ਅਦਾਲਤ ਪਹੁੰਚੀ

ਸਪੋਕਸਮੈਨ ਸਮਾਚਾਰ ਸੇਵਾ

ਸਰਕਾਰ ਹਾਈ ਕੋਰਟ ਦੇ ਇਸ ਆਦੇਸ਼ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਵੇਗੀ।’’

Anil Deshmukh,

ਮੁੰਬਈ : ਮਹਾਰਸ਼ਟਰ ਸਰਕਾਰ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਨੇਤਾ ਅਨਿਲ ਦੇਸ਼ਮੁਖ ਦੇ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀਬੀਆਈ ਤੋਂ ਸ਼ੁਰੂਆਤੀ ਜਾਂਚ ਕਰਾਉਣ ਦੇ ਬੰਬਈ ਹਾਈ ਕੋਰਟ ਦੇ ਆਦੇਸ਼ਾਂ ਦੇ ਵਿਰੁਧ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ। ਰਾਜ ਦੇ ਗ੍ਰਹਿ ਮੰਤਰੀ ਦਿਲੀਪ ਵਲਸੇ ਪਾਟਿਲ ਨੇ  ਇਹ ਜਾਣਕਾਰੀ ਦਿੱਤੀ।

ਮਹਾਰਾਸ਼ਟਰ ਦੇ ਸਥਾਈ ਵਕੀਲ ਸਚਿਨ ਪਾਟਿਲ ਨੇ ਕਿਹਾ, ‘‘ਅਸੀਂ ਬੰਬਈ ਹਾਈ ਕੋਰਟ ਦੇ ਸੋਮਵਾਰ ਦੇ ਆਦੇਸ਼ ਦੇ ਵਿਰੁਧ ਰਾਜ ਸਰਕਾਰ ਵੱਲੋਂ ਇਕ ਪਟੀਸ਼ਨ ਦਾਖ਼ਲ ਕੀਤੀ ਹੈ। ਦੇਸ਼ਮੁਖ ਦੇ ਵਕੀਲ ਸੁਧਾਂਸ਼ੁ ਐਸ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਵੀ ਹਾਈ ਕੋਰਟ ਦੇ ਆਦੇਸ਼ ਦੇ ਵਿਰੁੱਧ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੈ।  ਦੇਸ਼ਮੁਖ ਨੇ ਸੋਮਵਾਰ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ ਜਦੋਂ ਹਾਈ ਕੋਰਟ ਨੇ ਸੀਬੀਆਈ ਨੂੰ ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਉਨ੍ਹਾਂ ’ਤੇ ਲਗਾਏ ਦੋਸਾਂ ਦੀ ਸ਼ੁਰੂਆਤੀ ਜਾਂਚ 15 ਦਿਨਾਂ ਦੇ ਅੰਦਰ ਕਰਨ ਦੇ ਨਿਰਦੇਸ਼ ਦਿਤੇ।

ਬਾਅਦ ’ਚ, ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਇਸ ਅਹਿਮ ਵਿਭਾਗ ਦੀ ਜ਼ਿੰਮੇਦਾਰੀ ਕੈਬਨਿਟ ਮੰਤਰੀ ਅਤੇ ਰਾਕਾਂਪਾ ਆਗੂ ਵਲਸੇ ਪਾਟਿਲ ਨੂੰ ਸੌਂਪ ਦਿਤੀ। ਪਾਟਿਲ ਨੇ ਮੰਗਲਵਾਰ ਨੂੰ ਪ੍ਰੈੱਸ ਨੂੰ ਕਿਹਾ ਕਿ ਰਾਜ ਸਰਕਾਰ ਮਾਮਲੇ ਦੀ ਜਾਂਚ ਲਈ ਸੀਬੀਆਈ ਨੂੰ ਹਰ ਮਦਦ ਮੁਹਈਆ ਕਰਾਏਗੀ। ਉਨ੍ਹਾਂ ਕਿਹਾ, ‘‘ਸਰਕਾਰ ਹਾਈ ਕੋਰਟ ਦੇ ਇਸ ਆਦੇਸ਼ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਵੇਗੀ।’’