Rakul Preet Singh Wedding: ਰਕੁਲ ਪ੍ਰੀਤ-ਜੈਕੀ ਭਗਨਾਨੀ ਇਸ ਸਾਲ ਫਰਵਰੀ 'ਚ ਕਰਵਾਉਣਗੇ ਵਿਆਹ? ਅਭਿਨੇਤਰੀ ਨੇ ਰਿਸ਼ਤੇ ਦੀ ਕੀਤੀ ਪੁਸ਼ਟੀ
ਰਕੁਲ ਅਤੇ ਜੈਕੀ 22 ਫਰਵਰੀ ਨੂੰ ਗੋਆ 'ਚ ਵਿਆਹ ਕਰ ਰਹੇ ਹਨ
Rakul Preet Singh Wedding: ਸਾਊਥ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਮਜ਼ਬੂਤ ਪਛਾਣ ਬਣਾਉਣ ਵਾਲੀ ਖੂਬਸੂਰਤ ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਅਦਾਕਾਰ ਜੈਕੀ ਭਗਨਾਨੀ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਸਾਹਮਣੇ ਆ ਰਹੀਆਂ ਖਬਰਾਂ ਮੁਤਾਬਕ ਰਕੁਲ ਪ੍ਰੀਤ ਅਤੇ ਜੈਕੀ ਨਵੇਂ ਸਾਲ ਦੀ ਸ਼ੁਰੂਆਤ 'ਚ ਭਾਵ ਫਰਵਰੀ 'ਚ ਵਿਆਹ ਕਰਨ ਜਾ ਰਹੇ ਹਨ। ਦੋਵੇਂ ਪਿਛਲੇ ਦੋ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ, ਜਿਸ ਦਾ ਖੁਲਾਸਾ ਹਾਲ ਹੀ 'ਚ ਜੈਕੀ ਦੇ ਜਨਮਦਿਨ 'ਤੇ ਹੋਇਆ ਸੀ।
ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਜੈਕੀ ਦੀਆਂ ਆਪਣੀਆਂ ਖੂਬਸੂਰਤ ਅਤੇ ਪਿਆਰੀਆਂ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਹੁਣ ਖਬਰ ਆ ਰਹੀ ਹੈ ਕਿ ਇਹ ਜੋੜਾ ਇਸ ਸਾਲ ਫਰਵਰੀ 'ਚ ਵਿਆਹ ਕਰ ਸਕਦਾ ਹੈ। ਇਕ ਨਿਊਜ਼ ਪੇਪਰ ਦੀ ਤਾਜ਼ਾ ਰਿਪੋਰਟ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੋਵੇਂ 22 ਫਰਵਰੀ ਨੂੰ ਗੋਆ 'ਚ ਵਿਆਹ ਕਰਨ ਜਾ ਰਹੇ ਹਨ। ਵਿਆਹ ਦੇ ਸਾਰੇ ਵੇਰਵਿਆਂ ਨੂੰ ਗੁਪਤ ਰੱਖਿਆ ਗਿਆ ਹੈ, ਕਿਉਂਕਿ ਰਕੁਲ ਪ੍ਰੀਤ ਅਤੇ ਜੈਕੀ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣਾ ਚਾਹੁੰਦੇ ਹਨ।
ਆਪਣੇ ਵਿਆਹ ਦੀ ਰਸਮ ਨੂੰ ਵੀ ਪ੍ਰਾਈਵੇਟ ਰੱਖਣਾ ਚਾਹੁੰਦੇ ਹਨ। ਇਕ ਸੂਤਰ ਮੁਤਾਬਕ, 'ਰਕੁਲ ਅਤੇ ਜੈਕੀ 22 ਫਰਵਰੀ ਨੂੰ ਗੋਆ 'ਚ ਵਿਆਹ ਕਰ ਰਹੇ ਹਨ। ਉਹ ਅਸਲ ਵਿੱਚ ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਇਸ ਮਾਮਲੇ ਨੂੰ ਗੁਪਤ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦੇ ਵਿਆਹ 'ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਰਕੁਲ ਅਤੇ ਜੈਕੀ ਵਿਆਹ ਦੀਆਂ ਤਿਆਰੀਆਂ ਤੋਂ ਪਹਿਲਾਂ ਛੁੱਟੀਆਂ 'ਤੇ ਗਏ ਹੋਏ ਹਨ।
ਜੈਕੀ ਫਿਲਹਾਲ ਆਪਣੀ ਬੈਚਲੋਰੇਟ ਪਾਰਟੀ ਲਈ ਬੈਂਕਾਕ 'ਚ ਹੈ, ਜਦੋਂਕਿ ਰਕੁਲ ਥਾਈਲੈਂਡ 'ਚ ਬ੍ਰੇਕ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ ਜੇਕਰ ਦੋਵਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਕੀ 'ਬੜੇ ਮੀਆਂ ਛੋਟੇ ਮੀਆਂ' ਦੇ ਨਾਲ-ਨਾਲ ਸ਼ਾਹਿਦ ਕਪੂਰ ਨਾਲ ਇਕ ਪ੍ਰੋਜੈਕਟ 'ਚ ਨਜ਼ਰ ਆਉਣਗੇ। ਦੂਜੇ ਪਾਸੇ ਰਕੁਲ ਵੀ ਕਮਲ ਹਾਸਨ, ਅਜੇ ਦੇਵਗਨ ਅਤੇ ਅਰਜੁਨ ਕਪੂਰ ਨਾਲ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਫਿਲਹਾਲ ਫੈਨਜ਼ ਦੋਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ।
(For more news apart from Rakul Preet Singh Wedding, stay tuned to Rozana Spokesman)