GQ Style Awards 2018 'ਚ ਚਮਕੇ ਬਾਲੀਵੁਡ ਸਿਤਾਰੇ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫਿਲਮੀ ਸਿਤਾਰੀਆਂ ਨੂੰ ਰੇਡ ਕਾਰਪੇਟ 'ਤੇ ਦੇਖਣਾ ਕਾਫ਼ੀ ਦਿਲਚਸਪ ਹੁੰਦਾ ਹੈ

Go Style Awards 2018

ਫਿਲਮੀ ਸਿਤਾਰੀਆਂ ਨੂੰ ਰੇਡ ਕਾਰਪੇਟ 'ਤੇ ਦੇਖਣਾ ਕਾਫ਼ੀ ਦਿਲਚਸਪ ਹੁੰਦਾ ਹੈ । ਆਪਣੇ ਪੰਸਦੀਦਾ ਸਿਤਾਰੇ ਨੂੰ ਰੈੱਡ ਕਾਰਪੇਟ ਉੱਤੇ ਦੇਖ ਕੇ ਫੈਨਜ਼ ਵੀ ਰੁਮਾਂਚ ਨਾਲ ਭਰ ਜਾਂਦੇ ਹਨ ।ਅਜਿਹਾ ਹੀ ਰੈਡ ਕਾਰਪੈਟ ਈਵੈਂਟ ਦੇਖਣ ਨੂੰ ਮਿਲਿਆ ਦੁਬਈ 'ਚ ਜਿਥੇ ਸ਼ੁੱਕਰਵਾਰ ਫਿਲਮਫੇਅਰ ਮੈਗਜ਼ੀਨ ਦੇ ਮਿਡਲ ਈਸਟ ਆਡੀਸ਼ਨ ਨੂੰ ਫਿਰ ਤੋਂ ਲਾਂਚ ਕੀਤਾ ਗਿਆ। ਲਾਂਚ ਲਈ ਇਕ ਇਵੈਂਟ ਦਾ ਆਯੋਜਨ ਕੀਤਾ ਗਿਆ, ਜਿਸ 'ਚ ਦੀਪਿਕਾ ਪਾਦੁਕੋਣ ਨੇ ਸ਼ਿਰਕਤ ਕੀਤੀ। ਇਵੈਂਟ 'ਚ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਵੀ ਪਹੁੰਚੇ ਸਨ ।

 GQ Style Awards 2018 ਦੀਆਂ ਕੁਝ ਖ਼ਾਸ ਤਸਵੀਰਾਂ ਅਸੀ ਤੁਹਾਡੇ ਲਈ ਲੈ ਕੇ ਆਏ ਹਾਂ । ਇਸ ਵਿੱਚ ਕਈ ਫਿਲਮੀ ਸਿਤਾਰੀਆਂ ਨੇ ਚਾਰ ਚੰਨ ਲਗਾਇਆ । ਇਸ ਦੌਰਾਨ ਆਲਿਆ ਭੱਟ  , ਸ਼ਾਹਿਦ ਕਪੂਰ ਤੋਂ ਲੈ ਕੇ ਹੁਮਾ ਕੁਰੈਸ਼ੀ,ਨੁਸਰਤ ਭਰੁਚਾ ਸਮੇਤ ਕਈ ਫਿਲਮੀ ਸਿਤਾਰੇ ਇਸ ਅਵਾਰਡ ਫੰਕਸ਼ਨ ਵਿੱਚ ਨਜ਼ਰ ਆਏ । ਇਨ੍ਹਾਂ ਹੀ ਨਹੀਂ ਇਸ ਮੌਕੇ ਬਾਲੀਵੁਡ  ਦੇ ਖਿਡਾਰੀ ਅਕਸ਼ੈ  ਕੁਮਾਰ ਵੀ ਇਸ ਅਵਾਰਡ ਫੰਕਸ਼ਨ ਵਿੱਚ ਚਾਰ ਚੰਨ ਲਗਾਉਣ ਲਈ ਪਹੁੰਚੇ ।