Hania Amir: 'ਪਾਕਿਸਤਾਨ ਫ਼ੌਜ 'ਤੇ ਕਰੋ ਕਾਰਵਾਈ ਸਾਡੇ 'ਤੇ ਨਹੀਂ', ਪਾਕਿ ਅਦਾਕਾਰਾ ਹਾਨੀਆ ਆਮਿਰ ਦੇ ਨਾਮ ’ਤੇ ਵਾਇਰਲ ਪੋਸਟ

ਏਜੰਸੀ

ਮਨੋਰੰਜਨ, ਬਾਲੀਵੁੱਡ

ਪਹਿਲਗਾਮ ਅਤਿਵਾਦੀ ਹਮਲੇ ਪਿੱਛੇ ਪਾਕਿ ਫੌਜ਼ ਤੇ ਇਸਲਾਮੀ ਅੱਤਵਾਦੀ

Hania Amir

 

Hania Amir: ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਬਣਿਆ ਤਣਾਅ ਅਜੇ ਵੀ ਬਰਕਰਾਰ ਹੈ। ਇਸ ਹਮਲੇ ਕਾਰਨ ਨਾ ਕੇਵਲ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ ਬਲਕਿ ਇਸ ਦਾ ਅਸਰ ਵਪਾਰ ਤੇ ਫ਼ਿਲਮ ਇੰਡਸਟਰੀ ਵਰਗੇ ਖੇਤਰਾਂ ਵਿਚ ਵੀ ਪਿਆ ਹੈ।

ਭਾਰਤ ਵਿਚ ਬਣ ਰਹੀਆਂ ਫ਼ਿਲਮਾਂ, ਜਿਨ੍ਹਾਂ ਵਿਚ ਪਾਕਿਸਤਾਨੀ ਕਲਾਕਾਰ ਭੂਮਿਕਾ ਨਿਭਾਅ ਰਹੇ ਹਨ, ਨੂੰ ਫ਼ਿਲਮਾਂ ਤੋਂ ਬਾਹਰ ਕੀਤਾ ਜਾ ਰਿਹਾ ਹੈ।ਇਸ ਨਾਲ ਜਿਥੇ ਫ਼ਿਲਮ ਇੰਡਸਟਰੀ ਨੂੰ ਘਾਟਾ ਪੈ ਰਿਹਾ ਹੈ ਉੱਥੇ ਹੀ ਉਨ੍ਹਾਂ ਕਲਾਕਾਰਾਂ ਨੂੰ ਵੀ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਦਿਲਜੀਤ ਦੀ ਫ਼ਿਲਮ ਵਿਚ ਕੰਮ ਕਰ ਰਹੀ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਹੁਣ ਇਸ ਅਭਿਨੇਤਰੀ ਦੇ ਨਾਮ ਉੱਤੇ ਇੱਕ ਟਵੀਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਭਾਵੇਂ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਟਵੀਟ ਹਾਨੀਆ ਆਮਿਰ ਦਾ ਨਹੀਂ ਹੈ। ਪਰ ਟਵੀਟ ਅਨੁਸਾਰ ਹਾਨੀਆ ਨੇ ਭਾਰਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਲਿਖਿਆ, “ਕਸ਼ਮੀਰ ਵਿਚ ਜਨਰਲ ਅਸੀਮ ਮੁਨੀਰ ਦੀ ਕਾਰਵਾਈ ਕਾਰਨ ਹੀ ਭਾਰਤ ਵਿਚ ਪੂਰੇ ਪਾਕਿਸਤਾਨੀ ਮਨੋਰੰਜਨ ਇੰਡਸਟਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਅਤੇ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਖ਼ਾਤਿਆਂ 'ਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਤਿਕਾਰ ਸਹਿਤ ਬੇਨਤੀ ਕਰਦਾ ਹਾਂ ਅਸੀਂ ਪਾਕਿਸਤਾਨ ਦੇ ਆਮ ਲੋਕਾਂ ਨੇ, ਭਾਰਤ ਨਾਲ ਕੁਝ ਵੀ ਗ਼ਲਤ ਨਹੀਂ ਕੀਤਾ ਹੈ।

ਪਹਿਲਗਾਮ ਅਤਿਵਾਦੀ ਹਮਲੇ ਦੇ ਪਿੱਛੇ ਪਾਕਿਸਤਾਨੀ ਫ਼ੌਜ ਅਤੇ ਇਸਲਾਮੀ ਅਤਿਵਾਦੀ ਹਨ ਤਾਂ ਤੁਸੀਂ ਆਮ ਪਾਕਿਸਤਾਨੀਆਂ ਨੂੰ ਸਜ਼ਾ ਕਿਉਂ ਦੇ ਰਹੇ ਹੋ? ਕਿਰਪਾ ਕਰਕੇ ਪਾਕਿਸਤਾਨੀ ਫ਼ੌਜ ਅਤੇ ਅਤਿਵਾਦੀਆਂ ਵਿਰੁਧ ਕਾਰਵਾਈ ਕਰੋ, ਮਾਸੂਮ ਨਾਗਰਿਕਾਂ ਵਿਰੁਧ ਨਹੀਂ।