ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇਕੇ ਦਾ ਹੋਇਆ ਦੇਹਾਂਤ, ਲਾਈਵ ਕੰਸਰਟ ਦੌਰਾਨ ਸਟੇਜ 'ਤੇ ਵਿਗੜੀ ਸੀ ਸਿਹਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

53 ਸਾਲ ਦੀ ਉਮਰ 'ਚ ਲਏ ਆਖਰੀ ਸਾਹ

Krishnakumar Kunnath

 

 ਨਵੀਂ ਦਿੱਲੀ : ਬਾਲੀਵੁੱਡ ਗਾਇਕ ਕੇਕੇ (ਕ੍ਰਿਸ਼ਨਾ ਕੁਮਾਰ ਕੁਨਾਥ) ਦਾ ਮੰਗਲਵਾਰ ਨੂੰ ਕੋਲਕਾਤਾ ਵਿੱਚ ਲਾਈਵ ਕੰਸਰਟ ਦੌਰਾਨ ਦਿਹਾਂਤ ਹੋ ਗਿਆ। 53 ਸਾਲਾ ਕੇਕੇ ਕੋਲਕਾਤਾ ਵਿੱਚ ਇੱਕ ਸਮਾਗਮ ਵਿੱਚ ਪਰਫਾਰਮ ਕਰ ਰਹੇ ਸਨ। ਉਸੇ ਸਮੇਂ ਸਟੇਜ 'ਤੇ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਕੇ ਸਟੇਜ 'ਤੇ ਹੀ ਡਿੱਗ ਪਏ। ਘਟਨਾ ਦੇਰ ਸ਼ਾਮ 7 ਵਜੇ ਦੀ ਹੈ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਹਾਲਾਂਕਿ ਡਾਕਟਰਾਂ ਨੇ ਅਜੇ ਤੱਕ ਉਸਦੀ ਮੌਤ ਦਾ ਕਾਰਨ ਨਹੀਂ ਦੱਸਿਆ ਹੈ।

 

ਇਸ ਦੀ ਜਾਣਕਾਰੀ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਵੇਗੀ। 53 ਸਾਲਾ ਕੇਕੇ (ਕ੍ਰਿਸ਼ਨਕੁਮਾਰ ਕੁਨਾਥ) ਨੇ ਹਿੰਦੀ ਵਿੱਚ 200 ਤੋਂ ਵੱਧ ਗੀਤ ਗਾਏ ਹਨ।
ਉਹਨਾਂ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ ਅਤੇ ਬੰਗਾਲੀ ਸਮੇਤ ਹੋਰ ਭਾਸ਼ਾਵਾਂ ਵਿੱਚ ਗੀਤ ਰਿਕਾਰਡ ਕੀਤੇ ਹਨ। ਕ੍ਰਿਸ਼ਨ ਕੁਮਾਰ ਕੁਨਾਥ ਦੀ ਮੌਤ ਕਾਰਨ ਪੂਰੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ।

 

 

 PM ਮੋਦੀ ਨੇ ਕੇਕੇ ਦੀ ਮੌਤ ਕੇ ਪ੍ਰਗਟਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਕੇ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕੀਤਾ, ''ਪ੍ਰਸਿੱਧ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਦੀ ਬੇਵਕਤੀ ਮੌਤ ਬਾਰੇ ਸੁਣ ਕੇ ਦੁਖੀ ਹਾਂ। ਉਹਨਾਂ ਦੇ ਗੀਤਾਂ ਵਿਚ ਅਭਿਵਿਅਕਤੀ ਦੀ ਵਿਸ਼ਾਲ ਸ਼੍ਰੇਣੀ ਹੈ। ਅਸੀਂ ਉਹਨਾਂ ਨੂੰ ਗੀਤਾਂ ਰਾਹੀਂ ਹਮੇਸ਼ਾ ਯਾਦ ਰੱਖਾਂਗੇ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ।