ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਈਡੀ ਨੇ ਕਾਲੇ ਧਨ ਦਾ ਮਾਮਲਾ ਦਰਜ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਰੀਆ ਕੋਲੋਂ ਹੋ ਸਕਦੀ ਹੈ ਪੁੱਛ-ਪੜਤਾਲ

Sushant Singh Rajput

ਨਵੀਂ ਦਿੱਲੀ, 31 ਜੁਲਾਈ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਬਿਹਾਰ ਪੁਲਿਸ ਦੇ ਪਰਚੇ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿਚ ਰਾਜਪੂਤ ਦੇ ਪਿਤਾ ਨੇ ਅਦਾਕਾਰਾ ਰੀਆ ਚਕਰਵਰਤੀ ਅਤੇ ਉਸ ਦੇ ਪਰਵਾਰ ਦੇ ਜੀਆਂ 'ਤੇ ਅਪਣੇ ਬੇਟੇ ਦੀ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਹੈ। ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਦਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਅਪਣੀ ਸ਼ਿਕਾਇਤ ਵਿਚ ਕਾਲਾ ਧਨ ਰੋਕਥਾਮ ਕਾਨੂੰਨ ਤਹਿਤ ਅਪਰਾਧਕ ਦੋਸ਼ ਲਾਉਣ ਲਈ ਅਦਾਕਾਰਾ ਰੀਆ ਚਕਰਵਰਤੀ ਅਤੇ ਕੁੱਝ ਹੋਰਾਂ ਵਿਰੁਧ ਬਿਹਾਰ ਪੁਲਿਸ ਦੁਆਰਾ ਦਰਜ ਪਰਚੇ ਦਾ ਨੋਟਿਸ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਿਹਾਰ ਪੁਲਿਸ ਦੇ ਪਰਚੇ ਵਿਚ ਦਰਜ ਮੁਲਜ਼ਮਾਂ ਵਿਰੁਧ ਈਸੀਆਈਆਰ ਦਰਜ ਕੀਤੀ ਗਈ ਹੈ।

ਸੂਤਰਾਂ ਨੇ ਕਿਹਾ ਕਿ ਈਡੀ ਨੇ ਪਰਚੇ ਦਾ ਅਧਿਐਨ ਕਰਨ ਅਤੇ ਰਾਜਪੂਤ ਦੀ ਆਮਦਨ, ਬੈਂਕ ਖਾਤਿਆਂ ਅਤੇ ਕੰਪਨੀਆਂ ਬਾਰੇ ਆਜ਼ਾਦਾਨਾ ਜਾਣਕਾਰੀ ਇਕੱਠੀ ਕਰਨ ਮਗਰੋਂ ਮਾਮਲੇ ਨੂੰ ਅਪਣੇ ਹੱਥ ਵਿਚ ਲੈ ਲਿਆ। ਰਾਜਪੂਤ ਦੇ ਪਿਤਾ 74 ਸਾਲਾ ਕ੍ਰਿਸ਼ਨ ਕੁਮਾਰ ਸਿੰਘ ਨੇ ਰੀਆ, ਉਸ ਦੇ ਪਰਵਾਰ ਦੇ ਜੀਆਂ ਅਤੇ ਛੇ ਹੋਰਾਂ ਵਿਰੁਧ ਉਸ ਦੇ ਬੇਟੇ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਵਾਸਤੇ ਮੰਗਲਵਾਰ ਨੂੰ ਸ਼ਿਕਾਇਤ ਦਰਜ ਕਰਾਈ ਸੀ। ਉਨ੍ਹਾਂ ਕਿਹਾ ਸੀ ਕਿ ਉਭਰਦੀ ਹੋਈ ਫ਼ਿਲਮ ਅਦਾਕਾਰਾ ਨੇ ਅਪਣਾ ਕਰੀਅਰ ਵਧਾਉਣ ਲਈ ਮਈ 2019 ਵਿਚ ਉਸ ਦੇ ਬੇਟੇ ਨਾਲ ਦੋਸਤੀ ਕਰ ਲਈ ਸੀ। ਈਡੀ ਰਾਜਪੂਤ ਦੇ ਪੈਸਿਆਂ ਅਤੇ ਖਾਤਿਆਂ ਦੀ ਕਥਿਤ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਕਰੇਗੀ। ਏਜੰਸੀ ਇਸ ਗੱਲ ਦੀ ਜਾਂਚ ਕਰੇਗੀ ਕਿ ਕਿਸੇ ਨੇ ਰਾਜਪੂਤ ਦੀ ਆਮਦਨ ਦੀ ਵਰਤੋਂ ਕਾਲੇ ਧਨ ਨੂ ੰਸਫ਼ੈਦ ਕਰਨ ਅਤੇ ਨਾਜਾਇਜ਼ ਸੰਪਤੀ ਬਣਾਉਣ ਲਈ ਤਾਂ ਨਹੀਂਂ ਕੀਤੀ। ਮੁੰਬਈ ਪੁਲਿਸ ਪਹਿਲਾਂ ਹੀ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। 34 ਸਾਲਾ ਅਦਾਕਾਰ ਨੇ 14 ਜੂਨ  ਨੂੰ ਅਪਣੇ ਘਰ ਵਿਚ ਖ਼ੁਦਕੁਸ਼ੀ ਕਰ ਲਈ ਸੀ।