'ਲਾਲ ਸਿੰਘ ਚੱਢਾ' ਦੇ ਬਾਈਕਾਟ ਤੋਂ ਦੁਖੀ ਆਮਿਰ ਖਾਨ ਨੇ ਕਿਹਾ- ਲੋਕ ਸੋਚਦੇ ਹਨ ਕਿ ਮੈਂ ਭਾਰਤ ਨੂੰ ਪਿਆਰ ਨਹੀਂ ਕਰਦਾ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਕਿਰਪਾ ਕਰਕੇ ਮੇਰੀ ਫਿਲਮ ਦਾ ਬਾਈਕਾਟ ਨਾ ਕਰੋ। ਕਿਰਪਾ ਕਰਕੇ ਮੇਰੀ ਫਿਲਮ ਦੇਖੋ - ਆਮਿਰ ਖ਼ਾਨ

Aamir Khan saddened by the boycott of 'Lal Singh Chadha

 

ਮੁੰਬਈ  - ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਫ਼ਿਲਮ 'ਲਾਲ ਸਿੰਘ ਚੱਢਾ' ਦਾ ਬਾਈਕਾਟ ਵੀ ਸੋਸ਼ਲ ਮੀਡੀਆ 'ਤੇ ਟਰੈਂਡ ਕਰਨ ਲੱਗ ਗਿਆ ਹੈ। ਲੋਕ ਫ਼ਿਲਮ ਦਾ ਬਾਈਕਾਟ ਕਰ ਰਹੇ ਹਨ। ਫਿਲਮ ਦੇ ਖਿਲਾਫ਼ ਦਰਸ਼ਕਾਂ ਦੀ ਇਸ ਪ੍ਰਤੀਕਿਰਿਆ ਤੋਂ ਆਮਿਰ ਖਾਨ ਦੁਖ਼ੀ ਹੈ। ਇੱਕ ਮੀਡੀਆ ਹਾਊਸ ਨਾਲ ਗੱਲਬਾਤ ਵਿਚ ਆਮਿਰ ਖਾਨ ਨੇ ਲੋਕਾਂ ਨੂੰ ਉਨ੍ਹਾਂ ਦੀ ਫਿਲਮ ਦਾ ਬਾਈਕਾਟ ਨਾ ਕਰਨ ਦੀ ਅਪੀਲ ਕੀਤੀ ਹੈ।

ਅਸਲ 'ਚ ਲੋਕਾਂ ਨੇ ਆਮਿਰ ਖਾਨ ਅਤੇ ਕਰੀਨਾ ਕਪੂਰ ਦੇ ਕੁਝ ਬਿਆਨ ਖੋਜੇ। ਇਸ ਕਾਰਨ ਲੋਕ ਉਨ੍ਹਾਂ ਦੀ ਫਿਲਮ ਦਾ ਬਾਈਕਾਟ ਕਰ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਹਿੰਦੀ ਸਿਨੇਮਾ ਦੇ ਦਰਸ਼ਕ ਬਾਲੀਵੁੱਡ ਦੀਆਂ ਜ਼ਿਆਦਾਤਰ ਫਿਲਮਾਂ ਦਾ ਬਾਈਕਾਟ ਕਰ ਰਹੇ ਹਨ। ਫਿਲਮਾਂ ਦਾ ਬਾਈਕਾਟ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਕੜੀ 'ਚ ਤਾਜ਼ਾ ਨਾਂ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਦਾ ਹੈ। ਇਕ ਰਿਪੋਰਟ ਮੁਤਾਬਕ ਜਦੋਂ ਆਮਿਰ ਖਾਨ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਆਪਣੀਆਂ ਫਿਲਮਾਂ ਦੇ ਖਿਲਾਫ ਬਾਈਕਾਟ ਮੁਹਿੰਮ ਨੂੰ ਲੈ ਕੇ ਬੁਰਾ ਲੱਗਾ ਤਾਂ ਆਮਿਰ ਖਾਨ ਨੇ ਕਿਹਾ, ਹਾਂ ਮੈਂ ਦੁਖੀ ਹਾਂ।

ਇਸ ਦੇ ਨਾਲ ਹੀ ਇਸ ਗੱਲ ਦਾ ਵੀ ਬੁਰਾ ਲੱਗਦਾ ਹੈ ਕਿ ਜੋ ਲੋਕ ਅਜਿਹਾ ਕਹਿ ਰਹੇ ਹਨ, ਉਨ੍ਹਾਂ ਦੇ ਦਿਲ ਵਿਚ ਕਿਤੇ ਨਾ ਕਿਤੇ ਇਹ ਹੈ ਕਿ ਮੈਂ ਭਾਰਤ ਨੂੰ ਪਿਆਰ ਨਹੀਂ ਕਰਦਾ। ਉਹ ਅਜਿਹਾ ਮੰਨਦੇ ਹਨ ਪਰ ਇਹ ਸੱਚ ਨਹੀਂ ਹੈ। ਕਿਰਪਾ ਕਰਕੇ ਮੇਰੀ ਫਿਲਮ ਦਾ ਬਾਈਕਾਟ ਨਾ ਕਰੋ। ਕਿਰਪਾ ਕਰਕੇ ਮੇਰੀ ਫਿਲਮ ਦੇਖੋ।
ਸੋਸ਼ਲ ਮੀਡੀਆ 'ਤੇ ਆਮਿਰ ਖਾਨ ਦੀ ਫਿਲਮ ਦਾ ਬਾਈਕਾਟ ਕਰਨ ਲਈ ਲੋਕਾਂ ਨੇ ਉਨ੍ਹਾਂ ਦੇ ਇਕ ਪੁਰਾਣੇ ਬਿਆਨ ਨੂੰ ਕੱਢਿਆ ਹੈ। ਇਸ 'ਚ ਉਨ੍ਹਾਂ ਕਿਹਾ ਸੀ ਕਿ ਸ਼ਿਵ ਲਿੰਗ 'ਤੇ ਦੁੱਧ ਚੜ੍ਹਾਉਣਾ ਬੇਕਾਰ ਹੈ, ਗਰੀਬਾਂ ਨੂੰ ਦੁੱਧ ਪਿਲਾਉਣਾ ਬਿਹਤਰ ਹੈ। ਇਸ ਦੇ ਨਾਲ ਹੀ ਕਰੀਨਾ ਨੇ ਕਿਹਾ ਸੀ ਕਿ ਸਾਡੀਆਂ ਫਿਲਮਾਂ ਨਾ ਦੇਖੋ, ਅਸੀਂ ਕਿਸੇ ਨਾਲ ਜ਼ਬਰਦਸਤੀ ਨਹੀਂ ਕਰਦੇ।