ਐਸ਼ਵਰਿਆ ਰਾਏ ਬੱਚਨ ਅੱਜ ਮਨ੍ਹਾਂ ਰਹੀ ਹੈ ਅਪਣਾ 45ਵਾਂ ਜਨਮ ਦਿਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅੱਜ 45 ਸਾਲ ਦੀ ਹੋ ਗਈ ਹੈ ਪਰ ਉਮਰ ਉਨ੍ਹਾਂ ਦੇ ਲਈ....

Aishwarya Rai

ਨਵੀਂ ਦਿੱਲੀ ( ਭਾਸ਼ਾ ):  ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅੱਜ 45 ਸਾਲ ਦੀ ਹੋ ਗਈ ਹੈ ਪਰ ਉਮਰ ਉਨ੍ਹਾਂ ਦੇ ਲਈ ਸਿਰਫ਼ ਇਕ ਨੰਬਰ ਹੈ। ਉਹ ਅੱਜ ਵੀ ਉਨ੍ਹੀਂ ਹੀ ਖੂਬਸੂਰਤ ਲਗਦੀ ਹੈ ਜਿੰਨ੍ਹੀ ਉਸ ਸਮੇਂ ਲਗਦੀ ਸੀ ਜਦੋਂ ਕਈ ਦੇਸ਼ਾਂ ਦੀਆਂ ਸੁੰਦਰੀਆਂ ਨੂੰ ਹਰਾ ਕੇ 1994 ਵਿਚ ਮਿਸ ਵਰਲਡ ਦਾ ਤਾਜ਼ ਪਾਇਆ ਸੀ। ਦੱਸ ਦਈਏ ਕਿ ਐਸ਼ਵਰਿਆ ਨੇ ਅਪਣਾ ਜਨਮਦਿਨ ਅਪਣੇ ਮਾਤਾ-ਪਿਤਾ ਦੇ ਕੋਲ ਜਾ ਕੇ ਮਨਾਇਆ। ਐਸ਼ਵਰਿਆ ਨੇ ਇਸ ਦੀਆਂ ਤਸਵੀਰਾਂ ਇੰਸਟਾਗਰਾਮ ਖਾਤੇ ਉਤੇ ਸਾਂਝੀਆਂ ਕੀਤੀਆਂ ਅਤੇ ਨਾਲ ਹੀ ਉਨ੍ਹਾਂ ਦੇ ਪਤੀ ਅਭੀਸ਼ੇਕ ਬੱਚਨ  ਨੇ

ਐਸ਼ਵਰਿਆ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ  ‘ਹੈਪੀ ਬਰਥਡੇ ਵਾਇਫ, ਆਈ ਲਵ ਯੂ... ਮੇਰਾ ਸੁਖਚੈਨ….’ ਦੱਸ ਦਈਏ ਕਿ ਮੰਗਲੁਰੁ ਵਿਚ 1 ਨਵੰਬਰ 1973 ਨੂੰ ਜਨਮੀਂ ਐਸ਼ਵਰਿਆ ਰਾਏ ਬੱਚਨ  ਆਰਕੀਟੇਕਟ ਬਣਨਾ ਚਾਹੁੰਦੀ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਇਕ ਇੰਸਟਿਟਿਊਟ ਵਿਚ ਦਾਖਲਾ ਵੀ ਲੈ ਲਿਆ ਸੀ ਪਰ ਮਾਡਲਿੰਗ ਵਿਚ ਕਰਿਅਰ ਬਣਾਉਣ ਲਈ ਬਾਅਦ ਵਿਚ ਉਨ੍ਹਾਂ ਨੇ ਉਹ ਕੋਰਸ ਵਿਚ ਹੀ ਛੱਡ ਦਿਤਾ। ਅੱਜ ਐਸ਼ਵਰਿਆ ਇਕ ਸਫ਼ਲ ਅਦਾਕਾਰ ਹੈ ਅਤੇ ਇਕ ਬਹੁਤ ਖਿਆਲ ਰੱਖਣ ਵਾਲੀ ਪਤਨੀ ਅਤੇ ਆਰਾਧਿਆ ਨਾਮ ਦੀ ਇਕ ਪਿਆਰੀ ਜਿਹੀ ਬੱਚੀ ਦੀ ਮਾਂ ਹੈ।

ਉਨ੍ਹਾਂ ਨੇ ਸਾਲ 2007 ਵਿਚ ਅਦਾਕਾਰ ਅਭੀਸ਼ੇਕ ਬੱਚਨ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਧੀ ਆਰਾਧਿਆ ਦਾ ਜਨਮ 2011 ਵਿਚ ਹੋਇਆ ਸੀ। ਮਾਡਲਿੰਗ ਤੋਂ ਅਪਣੇ ਕਰਿਅਰ ਦੀ ਸ਼ੁਰੁਆਤ ਕਰਨ ਵਾਲੀ ਐਸ਼ਵਰਿਆ ਰਾਏ ਬੱਚਨ ਨੇ ਸਾਲ 1994 ਵਿਚ ਮਿਸ ਵਰਲਡ ਦਾ ਖਿਤਾਬ ਅਪਣੇ ਨਾਂਅ ਕੀਤਾ ਸੀ। ਇਸ ਮੁਕਾਬਲੇ ਵਿਚ ਵੱਖ-ਵੱਖ ਦੇਸ਼ਾਂ ਦੀਆਂ 87 ਮਾਡਲਸ ਨੇ ਹਿੱਸਾ ਲਿਆ ਸੀ। ਐਸ਼ਵਰਿਆ ਇਸ ਵਿਚ ਭਾਰਤ ਨੂੰ ਪ੍ਰਤੀਨਿਧ ਕਰ ਰਹੀ ਸੀ। ਦੱਸ ਦਇਏ ਕਿ ਮਿਸ ਵਰਲਡ ਦਾ ਤਾਜ਼ ਅਪਣੇ ਨਾਮ ਕਰਨ ਵਾਲੀ ਐਸ਼ਵਰਿਆ ਦੂਜੀ ਭਾਰਤੀ ਮਾਡਲ ਹਨ।

ਇਸ ਤੋਂ ਪਹਿਲਾਂ 1966 ਵਿਚ ਮੁੰਬਈ ਦੀ ਰੀਤਾ ਫਾਰਿਆ ਨੇ ਇਹ ਅਵਾਰਡ ਜਿੱਤਿਆ ਸੀ। ਐਸ਼ਵਰਿਆ ਰਾਏ ਅੱਜ ਭਲੇ ਹੀ ਬੱਚਨ ਖਾਨਦਾਨ ਦੀ ਨੂੰਹ ਹੈ ਪਰ ਇਕ ਸਮਾਂ ਸੀ ਜਦੋਂ ਉਨ੍ਹਾਂ ਦਾ ਨਾਮ ਸਲਮਾਨ ਖਾਨ ਅਤੇ ਵਿਵੇਕ ਓਬਰਾਇ ਦੇ ਨਾਲ ਜੁੜ ਚੁੱਕਿਆ ਹੈ। 20 ਅਪ੍ਰੈਲ 2007 ਨੂੰ ਐਸ਼ਵਰਿਆ ਰਾਏ ਦਾ ਵਿਆਹ ਅਭੀਸ਼ੇਕ ਬੱਚਨ ਨਾਲ ਹੋਇਆ। ਵਿਆਹ ਦੇ ਸਮੇਂ ਐਸ਼ਵਰਿਆ ਰਾਏ 33 ਸਾਲ ਦੀ ਸੀ। ਜਦੋਂ ਕਿ ਅਭੀਸ਼ੇਕ ਦੀ ਉਮਰ 31 ਸਾਲ ਸੀ। 16 ਨਵੰਬਰ 2011 ਨੂੰ ਉਨ੍ਹਾਂ ਦੀ ਧੀ ਆਰਾਧਿਆ ਬੱਚਨ ਦਾ ਜਨਮ ਹੋਇਆ ਸੀ।