ਬਿੱਗ ਬੌਸ 14 ਦੇ ਘਰ 'ਚ ਹੋਵੇਗੀ ਇਸ ਪੰਜਾਬੀ ਨੌਜਵਾਨ ਦੀ ਐਂਟਰੀ
ਜੇਕਰ ਦੋਵਾਂ ਵਿਚਾਲੇ ਕੋਈ ਕੈਮਿਸਟਰੀ ਹੋਈ ਤਾਂ ਬਿੱਗ ਬੌਸ ਨੂੰ ਵੀ ਮਿਲ ਸਕਦਾ ਹੈ ਲਾਭ
ਨਵੀਂ ਦਿੱਲੀ : ਬਿੱਗ ਬੌਸ 14 ਦੇ ਘਰ ਵਿਚ ਇਸ ਵਾਰ ਵਾਈਲਡ ਕਾਰਡ ਐਂਟਰੀ ਚੱਲ ਰਹੀ ਹੈ। ਵਾਈਲਡ ਕਾਰਡ ਨਾਲ ਪ੍ਰਵੇਸ਼ ਕਰਨ ਵਾਲੇ ਨੈਨਾ ਸਿੰਘ, ਸ਼ਾਰਦੂਲ ਪੰਡਿਤ ਅਤੇ ਕਵਿਤਾ ਕੌਸ਼ਿਕ ਨੇ ਪਹਿਲੇ ਸਨ। ਕਵਿਤਾ ਕੌਸ਼ਿਕ ਨੇ ਵੀ ਘਰ ਦੇ ਮਾਹੌਲ ਨੂੰ ਬਦਲ ਦਿੱਤਾ ਹੈ।
ਹੁਣ ਵਾਰੀ ਅਦਾਕਾਰ ਅਲੀ ਗੋਨੀ ਦੀ ਹੈ। ਭਾਗੀਦਾਰ ਜੈਸਮੀਨ ਭਸੀਨ ਸਭ ਤੋਂ ਪਹਿਲਾਂ ਬੈਸਟ ਫ੍ਰੈਂਡ ਅਲੀ ਨੂੰ ਲੈ ਕੇ ਚਰਚਾ ਕਰਨ ਵਾਲੀ ਸੀ ਪਰ ਹੁਣ ਕਲਰਸ ਨੇ ਪ੍ਰੋਮੋ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਕਲਰਸ ਨੇ ਜੋ ਪ੍ਰੋਮੋ ਜਾਰੀ ਕੀਤਾ ਹੈ। ਇਸ ਵਿਚ ਅਲੀ ਗੋਨੀ ਅਤੇ ਜੈਸਮੀਨ ਦੇ ਵਿਚਕਾਰ ਸਬੰਧਾਂ ਦਾ ਵਰਣਨ ਕਰਦਾ ਹੈ।
ਵੀਡੀਓ ਵਿੱਚ ਅਲੀ ਇਹ ਕਹਿੰਦੇ ਹੋਏ ਦਿਖਾਈ ਦਿੱਤੇ ਹਨ- ਸਭ ਤੋਂ ਚੰਗੇ ਦੋਸਤ ਲਈ ਅਨਮੋਲ ਹੋ ਤੁਸੀਂ। ਮੇਰੀ ਖੁਸ਼ੀ ਤੁਹਾਡੇ ਹਾਸੇ ਵਿਚ ਵੱਸਦੀ ਹੈ। ਇਸ ਲਈ ਮੈਂ ਸੋਚਿਆ ਸੀ ਕਿ ਤਿੰਨ ਮਹੀਨੇ ਕੱਟ ਲਵਾਂਗਾ ਉਨ੍ਹਾਂ ਪਲਾਂ ਨੂੰ ਯਾਦ ਕਰਕੇ ਪਰ ਫਿਰ ਤੇਰੀਆਂ ਅੱਖਾਂ ਵਿੱਚ ਹੰਝੂ ਦੇਖੇ ਅਤੇ ਇਰਾਦਾ ਬਦਲ ਦਿੱਤਾ। ਯੇ ਤੇਰਾ ਦੋਸਤ 4 ਨਵੰਬਰ ਨੂੰ ਆ ਰਿਹਾ ਹੈ। ' ਇਸ ਵੀਡੀਓ ਦੇ ਕੈਪਸ਼ਨ 'ਤੇ ਲਿਖਿਆ ਹੈ- ਆ ਰਹੇ ਹਨ ਅਲੀ ਗੋਨੀ ਜੈਸਮੀਨ ਭਸੀਨ ਦਾ ਸਪੋਰਟ ਸਿਸਟਮ ਅਤੇ ਬਿੱਗ ਬੌਸ ਦਾ ਗੇਮ ਖੇਡਨ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਲੀ ਦੀ ਐਂਟਰੀ ਖੇਡ ਦੇ ਸ਼ੁਰੂ ਵਿੱਚ ਹੋਣੀ ਸੀ। ਉਸ ਸਮੇਂ ਵੀ ਉਹਨਾਂ ਨੂੰ ਅਪ੍ਰੋਚ ਕੀਤਾ ਗਿਆ ਸੀ। ਹਾਲਾਂਕਿ, ਉਸ ਸਮੇਂ ਅਲੀ ਦੇ ਕੁਝ ਹੋਰ ਕੰਮ ਸਨ। ਹੁਣ ਉਹ ਘਰ ਵਿਚ ਐਂਟਰੀ ਲੈਣ ਲਈ ਸਹਿਮਤ ਹੋ ਗਿਆ ਹੈ। ਘਰ ਤੋਂ ਬਾਹਰ ਰਹਿੰਦਿਆਂ, ਅਲੀ ਨੇ ਜੈਸਮੀਨ ਦਾ ਬਹੁਤ ਵਧੀਆ ਸਮਰਥਨ ਕੀਤਾ। ਹਾਲਾਂਕਿ, ਕੁਝ ਸਮਾਂ ਪਹਿਲਾਂ ਜੈਸਮੀਨ ਨੇ ਵੀ ਅਲੀ ਨੂੰ ਵਾਰ-ਵਾਰ ਉਸ ਦਾ ਦੋਸਤ ਦੱਸਣ 'ਤੇ ਇਤਰਾਜ਼ ਜਤਾਇਆ ਸੀ।
ਦੱਸ ਦੇਈਏ ਕਿ ਅਲੀ ਅਤੇ ਜੈਸਮੀਨ ਨੇ ਕਦੇ ਇਸ ਤੱਥ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਕਪਲ ਹਨ। ਜੈਸਮੀਨ ਸ਼ੁਰੂਆਤ ਵਿੱਚ ਭਾਵੇਂ ਘਰ ਵਿੱਚ ਰੋਂਦੀ ਦਿਖਾਈ ਦਿੱਤੀ ਪਰ ਹੁਣ ਉਹ ਕਾਫ਼ੀ ਸਹੀ ਖੇਡ ਖੇਡ ਰਹੀ ਹੈ। ਅਜਿਹੀ ਸਥਿਤੀ ਵਿੱਚ, ਅਲੀ ਗੋਨੀ ਦੀ ਐਂਟਰੀ ਆਪਣੇ ਆਪ ਵਿੱਚ ਇੱਕ ਮੋੜ ਹੋ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਦੋਵਾਂ ਵਿਚਾਲੇ ਕੋਈ ਕੈਮਿਸਟਰੀ ਹੈ ਤਾਂ ਬਿੱਗ ਬੌਸ ਨੂੰ ਵੀ ਲਾਭ ਮਿਲ ਸਕਦਾ ਹੈ।